08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਿਊ ਮੈਕਸੀਕੋ ਨੂੰ ‘ ਨਿਊ ਅਮਰੀਕਾ ’ ਕਹਿਣ ਦੇ ਸੰਕੇਤ ’ ਤੇ ਵਿਵਾਦ ਗਵਰਨਰ ਵਲੋਂ ਵਿਰੋਧ

ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਊ ਮੈਕਸੀਕੋ ਨੂੰ ‘ਨਿਊ ਅਮਰੀਕਾ’ ਦਿਖਾਉਂਦਾ ਨਕਸ਼ਾ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਜਾਣ ਮਗਰੋਂ ਸੂਬੇ ਦੇ ਨਾਂਅ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਨਕਸ਼ੇ ਵਿਚ ‘ਨਿਊ ਮੈਕਸੀਕੋ’ ਵਿਚੋਂ ‘ਮੈਕਸੀਕੋ’ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸ ਦੀ ਥਾਂ ‘ਅਮਰੀਕਾ’ ਲਿਖਿਆ ਗਿਆ ਹੈ।

ਅਜੀਤ ਡੈਸਕ 08-09-2026
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਿਊ ਮੈਕਸੀਕੋ ਨੂੰ ‘ਨਿਊ ਅਮਰੀਕਾ’ ਦਿਖਾਉਂਦਾ ਨਕਸ਼ਾ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਜਾਣ ਮਗਰੋਂ ਸੂਬੇ ਦੇ ਨਾਂਅ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਨਕਸ਼ੇ ਵਿਚ ‘ਨਿਊ ਮੈਕਸੀਕੋ’ ਵਿਚੋਂ ‘ਮੈਕਸੀਕੋ’ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸ ਦੀ ਥਾਂ ‘ਅਮਰੀਕਾ’ ਲਿਖਿਆ ਗਿਆ ਹੈ। ਟਰੰਪ ਨੇ ਤਸਵੀਰ ਨਾਲ ਕੋਈ ਵਿਆਖਿਆ ਨਹੀਂ ਦਿੱਤੀ, ਪਰ ਵ੍ਹਾਈਟ ਹਾਊਸ ਨੇ ਵੀ ਇਸ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ਮੁੜ ਸਾਂਝਾ ਕੀਤਾ ਹੈ। ਹਾਲਾਂਕਿ, ਨਿਊ ਮੈਕਸੀਕੋ ਦਾ ਨਾਂਅ ਬਦਲਣ ਲਈ ਅਜੇ ਤੱਕ ਕੋਈ ਰਸਮੀ ਤਜਵੀਜ਼, ਕਾਰਜਕਾਰੀ ਹੁਕਮ ਜਾਂ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਸੰਘੀ ਰਿਕਾਰਡਾਂ ਵਿਚ ਝੀਲਾਂ, ਪਹਾੜਾਂ ਅਤੇ ਹੋਰ ਭੂਗੋਲਿਕ ਥਾਵਾਂ ਲਈ ਵਰਤੇ ਜਾਂਦੇ ਨਾਵਾਂ ਵਿਚ ਤਬਦੀਲੀ ਦੇ ਹੁਕਮ ਜਾਰੀ ਕਰ ਸਕਦੇ ਹਨ। ਕਿਸੇ ਸੂਬੇ ਦਾ ਕਾਨੂੰਨੀ ਨਾਂਅ, ਹਾਲਾਂਕਿ, ਰਾਸ਼ਟਰਪਤੀ ਇਕੱਲੇ ਆਪਣੇ ਹੁਕਮ ਨਾਲ ਨਹੀਂ ਬਦਲ ਸਕਦੇ। ਇਸ ਲਈ ਸੂਬਾਈ ਪੱਧਰ ’ਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਲਾਜ਼ਮੀ ਹੋਵੇਗੀ। ਨਿਊ ਮੈਕਸੀਕੋ ਦੀ ਡੈਮੋਕ੍ਰੇਟਿਕ ਗਵਰਨਰ ਮਿਸ਼ੇਲ ਲੁਜਾਨ ਗ੍ਰਿਸ਼ਮ ਨੇ ਟਰੰਪ ਦੀ ਪੋਸਟ ਦਾ ਵਿਰੋਧ ਕਰਦਿਆਂ ਕਿਹਾ ਕਿ ਸੂਬੇ ਦਾ ਨਾਂਅ ਬਹਿਸ ਦਾ ਵਿਸ਼ਾ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਈਰਾਨ ਜੰਗ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਬੇ ਦੇ ਡੈਮੋਕ੍ਰੇਟਿਕ ਸੈਨੇਟਰ ਮਾਰਟਿਨ ਹਾਈਨਰਿਖ ਨੇ ਵੀ ਕਿਹਾ ਕਿ ਉਹ ਗਲਫ਼ ਆਫ਼ ਮੈਕਸੀਕੋ, ਲੇਕ ਓਨਟਾਰੀਓ ਅਤੇ ਨਿਊ ਮੈਕਸੀਕੋ ਨੂੰ ਉਨ੍ਹਾਂ ਦੇ ਪੁਰਾਣੇ ਅਤੇ ਪ੍ਰਚਲਿਤ ਨਾਵਾਂ ਨਾਲ ਹੀ ਬੁਲਾਉਂਦੇ ਰਹਿਣਗੇ। ਟਰੰਪ ਇਸ ਤੋਂ ਪਹਿਲਾਂ ਗਲਫ਼ ਆਫ਼ ਮੈਕਸੀਕੋ ਨੂੰ ਅਮਰੀਕੀ ਸੰਘੀ ਵਰਤੋਂ ਲਈ ‘ਗਲਫ਼ ਆਫ਼ ਅਮਰੀਕਾ’ ਨਾਂਅ ਦੇ ਚੁੱਕੇ ਹਨ। ਉਨ੍ਹਾਂ ਨੇ ਅਲਾਸਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ ਦਾ ਸੰਘੀ ਨਾਂਅ ਮੁੜ ‘ਮਾਊਂਟ ਮੈਕਕਿਨਲੀ’ ਕਰਨ ਦੇ ਨਾਲ ਲੇਕ ਓਨਟਾਰੀਓ ਨੂੰ ‘ਲੇਕ ਅਮਰੀਕਾ’ ਨਾਂਅ ਦੇਣ ਦਾ ਹੁਕਮ ਵੀ ਜਾਰੀ ਕੀਤਾ ਹੈ। ‘ਨਿਊ ਮੈਕਸੀਕੋ’ ਨਾਂਅ ਅਮਰੀਕਾ ਦੀ ਸਥਾਪਨਾ ਤੋਂ ਵੀ ਪੁਰਾਣਾ ਹੈ । ਸਾਲ 1912 ਵਿਚ ਇਹ ਇਲਾਕਾ ਨਿਊ ਮੈਕਸੀਕੋ ਦੇ ਨਾਂਅ ਨਾਲ ਅਮਰੀਕਾ ਦਾ 47ਵਾਂ ਸੂਬਾ ਬਣਿਆ ਸੀ।
ਪਿਛਲੀ ਖ਼ਬਰ ਯੂ . ਐੱਸ . ਓਪਨ ’ ਚ ਮੀਡੀਆ ਸਾਹਮਣੇ ਨਾ ਆਉਣ ਦੇ ਬਾਵਜੂਦ ਵਿਲੀਅਮਜ਼ ਭੈਣਾਂ ਨੂੰ ਨਹੀਂ ਹੋਵੇਗਾ ਜੁਰਮਾਨਾ ਅਗਲੀ ਖ਼ਬਰ ਸ਼ੈਫਰਡਜ਼ ਬੁਸ਼ ਗੁਰਦੁਆਰੇ ’ਚ ਮੋਹਨ ਭਾਗਵਤ ਦੀ ਫੇਰੀ ’ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਵਲੋਂ ਸਖ਼ਤ ਇਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।