08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

-ਪੈਰਾ ਏਸ਼ੀਅਨ ਖੇਡਾਂ- ਪੰਜਾਬੀ ਯੂਨੀਵਰਸਿਟੀ ਦੇ 2 ਤੀਰ ਅੰਦਾਜ਼ਾਂ ਦੀ ਭਾਰਤੀ ਟੀਮ 'ਚ ਚੋਣ <br/>

ਅਜੀਤ ਡੈਸਕ 23-05-2026

ਜਲੰਧਰ, 22 ਮਈ (ਡਾ.ਜਤਿੰਦਰ ਸਾਬੀ)-ਪੰਜਾਬੀ ਯੂਨੀਵਰਸਿਟੀ ਦੇ 2 ਪੈਰਾ ਤੀਰ ਅੰਦਾਜ਼ ਖਿਡਾਰੀ ਹਰਵਿੰਦਰ ਸਿੰਘ ਅਤੇ ਪੂਜਾ ਦੀ ਚੋਣ ਪੈਰਾ ਏਸ਼ੀਅਨ ਗੇਮਜ਼ ਲਈ ਭਾਰਤੀ ਟੀਮ 'ਚ ਹੋਈ ਹੈ | ਇਹ ਦੋਵੇਂ ਖਿਡਾਰੀ ਪਹਿਲਾਂ ਵੀ 2018 ਅਤੇ 2022 ਦੇ ਏਸ਼ੀਆਈ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਹੁਣ ਲਗਾਤਾਰ ਤੀਜੀ ਵਾਰ ਭਾਰਤ ਦੀ ਜਰਸੀ ਪਹਿਨ ਕੇ ਦੇਸ਼ ਤੇ ਪੰਜਾਬ ਦਾ ਮਾਣ ਵਧਾਉਣ ਜਾ ਰਹੇ ਹਨ | ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਆਪਣੇ ਸੰਘਰਸ਼, ਅਟੱਲ ਮਿਹਨਤ ਤੇ ਲਗਨ ਨਾਲ ਤੀਰ-ਅੰਦਾਜ਼ੀ ਖੇਤਰ 'ਚ ਵਿਲੱਖਣ ਪਛਾਣ ਬਣਾਈ ਹੈ | ਯੂਨੀਵਰਸਿਟੀ ਪ੍ਰਸ਼ਾਸਨ ਤੇ ਖੇਡ ਵਿਭਾਗ ਨੇ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਖੇਡ ਇਤਿਹਾਸ ਦਾ ਇਕ ਹੋਰ ਸੁਨਹਿਰੀ ਪੰਨਾ ਕਰਾਰ ਦਿੱਤਾ ਅਤੇ ਕੋਚਾਂ ਤੇ ਸਹਿਯੋਗੀ ਅਧਿਆਪਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਡਾ. ਜਗਦੀਪ ਸਿੰਘ, ਡਾ. ਗੁਰਦੀਪ ਕੌਰ ਰੰਧਾਵਾ, ਡਾ. ਧਰਮਿੰਦਰ ਸਿੰਘ, ਗਿੱਲ ਸਰ ਤੇ ਡਾ. ਬਲਵਿੰਦਰ ਕੌਰ ਲੰਬਾ ਦੀ ਲਗਾਤਾਰ ਰਹਿਨੁਮਾਈ, ਹੌਸਲਾ ਅਫ਼ਜ਼ਾਈ ਤੇ ਸਹਿਯੋਗ ਨੂੰ ਇਸ ਕਾਮਯਾਬੀ ਦਾ ਅਹਿਮ ਅਧਾਰ ਦੱਸਿਆ ਗਿਆ |

ਪਿਛਲੀ ਖ਼ਬਰ ਪੰਜਾਬ ਨੂੰ ਪਲੇਆਫ ਦੀਆਂ ਉਮੀਦਾਂ ਨੂੰ ਜਿੰਦਾ ਰੱਖਣ ਲਈ ਲਖਨਊ 'ਤੇ ਵੱਡੀ ਜਿੱਤ ਦੀ ਲੋੜ ਅਗਲੀ ਖ਼ਬਰ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।