ਸ਼ੈਫਰਡਜ਼ ਬੁਸ਼ ਗੁਰਦੁਆਰੇ ’ਚ ਮੋਹਨ ਭਾਗਵਤ ਦੀ ਫੇਰੀ ’ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਵਲੋਂ ਸਖ਼ਤ ਇਤਰਾਜ਼
ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਲੰਡਨ ਸਥਿਤ ਸੈਂਟਰਲ ਗੁਰਦੁਆਰਾ (ਖਾਲਸਾ ਜਥਾ ਬ੍ਰਿਟਿਸ਼ ਆਇਲਜ਼) ਦੇ ਪ੍ਰਬੰਧਕਾਂ ਅਤੇ ਟਰੱਸਟੀਆਂ ਵਲੋਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਕਥਿਤ ਨਿੱਜੀ ਅਤੇ ਪਹਿਲਾਂ ਤੋਂ ਜਨਤਕ ਨਾ ਕੀਤੀ ਗਈ ਫੇਰੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਸੇਵ ਬੈਂਸ ਵਲੋਂ ਕਿਹਾ ਗਿਆ ਹੈ ਕਿ ਇਸ ਗੁਰਦੁਆਰੇ ਦਾ ਇਤਿਹਾਸ ਭਾਰਤ ਦੀ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੀ ਲਹਿਰ ਨਾਲ ਜੁੜਿਆ ਹੋਇਆ ਹੈ।
ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਲੰਡਨ ਸਥਿਤ ਸੈਂਟਰਲ ਗੁਰਦੁਆਰਾ (ਖਾਲਸਾ ਜਥਾ ਬ੍ਰਿਟਿਸ਼ ਆਇਲਜ਼) ਦੇ ਪ੍ਰਬੰਧਕਾਂ ਅਤੇ ਟਰੱਸਟੀਆਂ ਵਲੋਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਕਥਿਤ ਨਿੱਜੀ ਅਤੇ ਪਹਿਲਾਂ ਤੋਂ ਜਨਤਕ ਨਾ ਕੀਤੀ ਗਈ ਫੇਰੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਸੇਵ ਬੈਂਸ ਵਲੋਂ ਕਿਹਾ ਗਿਆ ਹੈ ਕਿ ਇਸ ਗੁਰਦੁਆਰੇ ਦਾ ਇਤਿਹਾਸ ਭਾਰਤ ਦੀ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੀ ਲਹਿਰ ਨਾਲ ਜੁੜਿਆ ਹੋਇਆ ਹੈ। ਸੰਸਥਾ ਅਨੁਸਾਰ ਗੁਰਦੁਆਰੇ ਦਾ ਸ਼ੈਫਰਡਜ਼ ਬੁਸ਼ ਵਾਲਾ ਪੁਰਾਣਾ ਅਸਥਾਨ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਬ੍ਰਿਟਿਸ਼ ਸਾਮਰਾਜਵਾਦ ਦਾ ਵਿਰੋਧ ਕਰਨ ਵਾਲੇ ਭਾਰਤੀ ਇਨਕਲਾਬੀਆਂ ਲਈ ਮਹੱਤਵਪੂਰਨ ਕੇਂਦਰ ਰਿਹਾ। ਸ਼ਹੀਦ ਊਧਮ ਸਿੰਘ ਨਾਲ ਇਸ ਸੰਸਥਾ ਦੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਊਧਮ ਸਿੰਘ ਨੇ ਇੱਥੇ ਸਮਾਂ ਬਿਤਾਇਆ ਅਤੇ ਆਪਣੀ ਇਤਿਹਾਸਕ ਕਾਰਵਾਈ ਤੋਂ ਪਹਿਲਾਂ ਅਰਦਾਸ ਵੀ ਕੀਤੀ ਸੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜਿਹੀ ਇਤਿਹਾਸਕ ਸੰਸਥਾ ਵਿਚ ਆਰ. ਐਸ. ਐਸ. ਮੁਖੀ ਦੀ ਫੇਰੀ ਨੂੰ ਸਹੂਲਤ ਦੇਣਾ ਸ਼ਹੀਦਾਂ ਦੀ ਯਾਦ ਤੇ ਉਨ੍ਹਾਂ ਨਾਲ ਜੁੜੀ ਬਸਤੀਵਾਦ ਵਿਰੋਧੀ ਵਿਰਾਸਤ ਦਾ ਅਪਮਾਨ ਹੈ।