26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਯੋ ਯੋ ਹਨੀ ਸਿੰਘ ਦੇ ਮੁੰਬਈ ਕੰਸਰਟ ਦੌਰਾਨ ਗੈਰ-ਕਾਨੂੰਨੀ ਲੇਜ਼ਰ ਸ਼ੋਅ ਸੰਬੰਧੀ ਮਾਮਲਾ ਦਰਜ

ਅਜੀਤ ਡੈਸਕ 01-04-2026
ਮੁੰਬਈ, 31 ਮਾਰਚ (ਇੰਟ.)-ਮਸ਼ਹੂਰ ਗਾਇਕ-ਰੈਪਰ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ | ਤਾਜ਼ਾ ਮਾਮਲਾ 28 ਮਾਰਚ ਨੂੰ ਮੁੰਬਈ ਦੇ ਐਮ.ਐਮ.ਆਰ.ਡੀ.ਏ. ਗਰਾਊਾਡ 'ਚ ਹੋਏ ਹਨੀ ਸਿੰਘ ਦੇ ਸੰਗੀਤਕ ਕੰਸਰਟ ਨਾਲ ਜੁੜਿਆ ਹੋਇਆ ਹੈ, ਜਿਸ 'ਚ ਭਾਰੀ ਗਿਣਤੀ 'ਚ ਪ੍ਰਸੰਸਕ ਹਨੀ ਸਿੰਘ ਨੂੰ ਸੁਣਨ ਤੇ ਦੇਖਣ ਲਈ ਪਹੁੰਚੇ ਸਨ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਪਰ ਸੁਰੱਖਿਆ ਖਾਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੇ ਚਲਦਿਆਂ ਸਥਾਨਕ ਪੁਲਿਸ ਵਲੋਂ ਕੰਸਰਟ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਕੰਸਰਟ ਦੌਰਾਨ ਲੇਜ਼ਰ ਸ਼ੋਅ ਦੀ ਗੈਰ-ਕਾਨੂੰਨੀ ਵਰਤੋਂ ਦੀ ਗੱਲ ਸਾਹਮਣੇ ਆਈ ਹੈ | ਅਜਿਹਾ ਕਰਨਾ ਸੁਰੱਖਿਆ ਨਿਯਮਾਂ ਦੇ ਖ਼ਿਲਾਫ਼ ਹੈ, ਕਿਉਂਕਿ ਇਹ ਕੰਸਰਟ ਹਵਾਈ ਅੱਡਾ ਜ਼ੋਨ ਦੇ ਕਰੀਬ ਹੋਇਆ ਸੀ, ਜਿਥੇ ਇਸ ਤਰ੍ਹਾਂ ਦਾ ਹਾਈ-ਇੰਟੇਸਿਟੀ ਲੇਜ਼ਰ ਲਾਈਟ ਸ਼ੋਅ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ |

ਪਿਛਲੀ ਖ਼ਬਰ ਚੇਅਰਮੈਨ ਨਾਨਕ ਸਿੰਘ ਜੰਡੀ ਦਾ ਨਿੱਘੀ ਪਹੁੰਚਣ 'ਤੇ ਕੀਤਾ ਸਵਾਗਤ ਅਗਲੀ ਖ਼ਬਰ ਨਿਊਯਾਰਕ 'ਚ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।