ਕਾਠਗੜ੍ਹ, 31 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਨਵ ਨਿਯੁਕਤ ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ ਦਾ ਪਿੰਡ ਨਿੱਘੀ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਕੁਲਦੀਪ ਸਿੰਘ ਦੀਪਾ ਨਿੱਘੀ ਨੇ ਨਾਨਕ ਸਿੰਘ ਜੰਡੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਨਾਨਕ ਸਿੰਘ ਜੰਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਚਾਂ ਸਰਪੰਚਾਂ ਨੂੰ ਨਾਲ ਲੈ ਕੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ | ਨਾਨਕ ਸਿੰਘ ਜੰਡੀ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਸਭ ਕੁਝ ਹਾਸਲ ਹੋਇਆ | ਇਸ ਮੌਕੇ ਠੇਕੇਦਾਰ ਪ੍ਰਵੀਨ ਚੇਚੀ ਨਿੱਘੀ, ਨੰਬਰਦਾਰ ਸੰਦੀਪ ਚੇਚੀ ਨਿੱਘੀ, ਸਰਪੰਚ ਗੁਰਮੁੱਖ ਸਿੰਘ ਕਟਾਰੀਆ ਨਿੱਘੀ, ਰਾਜ ਕੁਮਾਰ ਚੇਚੀ, ਸਮੀਰ ਕਾਕਾ ਨਿੱਘੀ, ਨਿੰਦਰ ਚੇਚੀ ਨਿੱਘੀ ਆਦਿ ਹਾਜ਼ਰ ਸਨ |