26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਵਲੋਂ ਪ੍ਰੈਸ ਕਾਨਫ਼ਰੰਸ

ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਵਲੋਂ ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ...

ਅਜੀਤ ਡੈਸਕ 26-11-2026

ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਵਲੋਂ ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦੂਜੇ ਸੂਬਿਆਂ ਤੋਂ ਪ੍ਰਵਾਸ ਕਰਕੇ ਆਏ ਲੋਕਾਂ ਦੇ ਰਾਖਵੇਂ ਵਾਰਡਾਂ ਤੋ ਚੋਣ ਲੜਨ ਸੰਬੰਧੀ ਜੋ ਚੋਣ ਕਮਿਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਉਸ ਦੀ ਨਿੰਦਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਤਿ ਨਿੰਦਣ ਯੋਗ ਹੈ ਕਿ ਐਸ.ਸੀ. ਸਰਟੀਫ਼ਿਕੇਟ ਦੇ ਆਧਾਰ ਤੇ ਰਾਖਵੇਂ ਵਾਰਡਾਂ 'ਤੇ ਚੋਣ ਨਹੀਂ ਲੜ ਸਕਣ ਦਾ ਫਰਮਾਨ ਪਛੜੇ ਦਲਿਤ ਵਰਗਾ ਨਾਲ ਧੱਕਾ ਹੀ ਨਹੀਂ ਸਗੋਂ ਇਕ ਵੱਡੀ ਬੇਇਨਸਾਫੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਵਾਈਸ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਇਸ ਨਾਲ ਭਾਰਤੀ ਜਨਤਾ ਪਾਰਟੀ ਦਾ ਦੁਹਰਾ ਚੇਹਰਾ ਸਾਹਮਣੇ ਆਇਆ ਹੈ। ਇਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਦਲਿਤ ਅਤੇ ਪਛੜੇ ਵਰਗ ਲੋਕਾਂ ਦੀਆਂ ਮੁਸ਼ਕਿਲਾਂ ਉਹ ਪਹਿਲ ਦੇ ਅਧਾਰ ਤੇ ਹੱਲ ਕਰਦੀ ਹੈ ਅਤੇ ਔਰਤਾਂ ਨੂੰ ਮਾਣ ਸਨਮਾਨ ਦੇ ਰਹੀ ਹੈ ਪਰ ਨਾਮਣਦਗੀਆਂ ਤੋਂ ਇਕ ਦਿਨ ਪਹਿਲਾਂ ਅਜਿਹੇ ਹੁਕਮ ਜਾਰੀ ਕਰਨਾ ਹੋਰ ਵੀ ਸਵਾਲ ਖੜੇ ਕਰਦੇ ਹਨ। ਇਸ ਮੌਕੇ 'ਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਕੁਲਦੀਪ ਕੁਮਾਰ ਟੀਟਾ ਅਤੇ ਆਮ ਆਦਮੀ ਪਾਰਟੀ ਐਸ.ਸੀ ਮੋਰਚੇ ਦੇ ਪ੍ਰਧਾਨ ਦੇਸਰਾਜ ਸਮੇਤ ਹੋਰ ਵੀ ਆਗੂ ਹਾਜ਼ਰ ਸਨ। ਪ੍ਰਧਾਨ ਵਿਜੇਪਾਲ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ, ਨਗਰ ਨਿਗਮ ਦੀਆਂ ਚੋਣਾਂ  ਵਿਚ ਪੂਰੇ 35 ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰੇਗੀ।

ਪਿਛਲੀ ਖ਼ਬਰ ਜੋਗਿੰਦਰ ਪਾਲ ਭਾਟਾ ਵਲੋਂ ਪਰਗਟ ਸਿੰਘ ਨਾਲ ਹਲਕਾ ਗੁਰੂਹਰਸਹਾਏ ਦੇ ਮੈਨੀਫੈਸਟੋ ਅਤੇ ਵਿਕਾਸ ਸੰਬੰਧੀ ਵਿਚਾਰ-ਚਰਚਾ ਅਗਲੀ ਖ਼ਬਰ ਵੱਡੀ ਗਿਣਤੀ ਵਿਚ ਆਗੂਆਂ ਤੇ ਵਲੰਟੀਅਰਾਂ ਨੇ ਖੁਸ਼ਹਾਲ ਪੰਜਾਬ ਮਹਾਂ ਰੈਲੀ ਵਿਚ ਕੀਤੀ ਸ਼ਮੂਲੀਅਤ