ਲੈਸਟਰ (ਇੰਗਲੈਂਡ), 31 ਮਾਰਚ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰਿਹਾਇਸ਼ੀ ਡਾਕਟਰਾਂ (ਪਹਿਲਾਂ ਜੂਨੀਅਰ ਡਾਕਟਰਾਂ) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਹਫ਼ਤੇ ਲਈ ਐਲਾਨੀ ਹੜਤਾਲ 'ਤੇ ਡਟੇ ਰਹਿੰਦੇ ਹਨ ਤਾਂ ਸਰਕਾਰ ਵਲੋਂ ਐਨ.ਐਚ.ਐਸ. ਲਈ ਤਿਆਰ ਕੀਤਾ ਗਿਆ ਹਜ਼ਾਰਾਂ ਨਵੀਆਂ ਨੌਕਰੀਆਂ ਅਤੇ ਟ੍ਰੇਨਿੰਗ ਅਸਾਮੀਆਂ ਦਾ ਪੈਕੇਜ ਵਾਪਸ ਲਿਆ ਜਾ ਸਕਦਾ ਹੈ¢ ਉਨ੍ਹਾਂ ਡਾਕਟਰਾਂ ਨੂੰ 48 ਘੰਟਿਆਂ ਵਿਚ ਆਪਣਾ ਫ਼ੈਸਲਾ ਮੁੜ ਵਿਚਾਰਣ ਲਈ ਕਿਹਾ ਹੈ | ਦਰਅਸਲ ਰਿਹਾਇਸ਼ੀ ਡਾਕਟਰ 7 ਅਪ੍ਰੈਲ ਤੋਂ 6 ਦਿਨਾਂ ਦੀ ਹੜਤਾਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜੋ ਈਸਟਰ ਬੈਂਕ ਹਾਲੀਡੇਅ ਦੇ ਤੁਰੰਤ ਬਾਅਦ ਸ਼ੁਰੂ ਹੋਵੇਗੀ¢ ਇਹ ਮਾਰਚ 2023 ਤੋਂ ਚੱਲ ਰਹੇ ਤਨਖ਼ਾਹ ਅਤੇ ਨੌਕਰੀਆਂ ਦੇ ਲੰਮੇ ਵਿਵਾਦ ਦÏਰਾਨ ਡਾਕਟਰਾਂ ਦੀ 15ਵੀਂ ਹੜਤਾਲ ਹੋਵੇਗੀ¢ ਡਾਕਟਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਜੀਵਨ ਬਸਰ ਕਰਨ ਦੇ ਵਧ ਰਹੇ ਖਰਚਿਆਂ ਦੇ ਮੱਦੇਨਜ਼ਰ ਉਨ੍ਹਾਂ ਦੀ ਤਨਖ਼ਾਹ 2008 ਤੋਂ ਬਾਅਦ ਅਸਲ ਮਾਇਨੇ ਵਿਚ ਘੱਟ ਹੋ ਗਈ ਹੈ ਅਤੇ ਉਹ ਇਸ ਦੀ ਭਰਪਾਈ ਦੀ ਮੰਗ ਕਰ ਰਹੇ ਹਨ¢ ਪ੍ਰਧਾਨ ਮੰਤਰੀ ਸਟਾਰਮਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤਾ ਗਿਆ ਸਮਝÏਤਾ ਇਤਿਹਾਸਕ ਪੇਸ਼ਕਸ਼ ਹੈ ਅਤੇ ਇਸ ਨੂੰ ਰੱਦ ਕਰਨਾ ਗਲਤ ਅਤੇ ਲਾਪਰਵਾਹੀ ਭਰਿਆ ਫ਼ੈਸਲਾ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਇਸ ਸਾਲ ਡਾਕਟਰਾਂ ਲਈ 3.5 ਫ਼ੀਸਦੀ ਤਨਖ਼ਾਹ ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਨਾਲ ਪਿਛਲੇ ਤਿੰਨ ਸਾਲਾਂ 'ਚ ਕੁੱਲ ਤਨਖ਼ਾਹ ਵਾਧਾ ਲਗਭਗ 35 ਫ਼ੀਸਦੀ ਤੱਕ ਪਹੁੰਚ ਜਾਵੇਗਾ¢