26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅਮਰੀਕਾ 'ਚ ਤੇਜ਼ ਰਫ਼ਤਾਰ ਰੇਂਜ ਰੋਵਰ ਨੇ ਮਾਰੀ ਟੱਕਰ ਗਰਭਵਤੀ ਕੁੜੀ ਤੇ ਅਣਜੰਮੇ ਬੱਚੇ ਸਮੇਤ 3 ਦੀ ਮੌਤ <br/>

ਅਜੀਤ ਡੈਸਕ 01-04-2026
ਕੋਲੰਬਸ, 31 ਮਾਰਚ (ਇੰਟ.)-ਅਮਰੀਕਾ ਦੇ ਓਹੀਓ 'ਚ 33 ਸਾਲਾ ਭਾਰਤੀ ਮੂਲ ਦੇ ਵਿਅਕਤੀ ਤਰਸੇਮ ਸਿੰਘ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਦੀ ਤੇਜ਼ ਰਫ਼ਤਾਰ ਐਸ.ਯੂ.ਵੀ. ਕਾਰਨ ਇਕ 17 ਸਾਲਾ ਗਰਭਵਤੀ ਕੁੜੀ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਤਰਸੇਮ ਸਿੰਘ ਆਪਣੀ ਰੇਂਜ ਰੋਵਰ ਗੱਡੀ ਨੂੰ ਲਗਭਗ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਪੁਲਿਸ ਦੇ ਰੁਕਣ ਦੇ ਇਸ਼ਾਰੇ ਦੇ ਬਾਵਜੂਦ ਉਸ ਨੇ ਰਫ਼ਤਾਰ 120 ਮੀਲ ਤੋਂ ਵੀ ਉੱਪਰ ਕਰ ਦਿੱਤੀ | ਇਸ ਦੌਰਾਨ ਉਸ ਦੀ ਗੱਡੀ ਦੀ ਇਕ ਜੀਪ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਗੱਡੀ ਵਿਚ ਸਵਾਰ 17 ਸਾਲਾ ਐਸ਼ਲੀ ਹੋਮਸ ਬਾਹਰ ਜਾ ਡਿੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਤਰਸੇਮ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਹਿਰਾਸਤ ਵਿਚ ਲੈ ਲਿਆ ਗਿਆ | ਅਮਰੀਕੀ ਇਮੀਗ੍ਰੇਸ਼ਨ ਵਿਭਾਗ (ਆਈਸ) ਨੇ ਉਸ ਨੂੰ ਗੈਰ-ਕਾਨੂੰਨੀ ਵਿਦੇਸ਼ੀ ਦੱਸਿਆ ਹੈ | ਅਦਾਲਤ ਨੇ ਤਰਸੇਮ ਦੀ ਜ਼ਮਾਨਤ ਰਾਸ਼ੀ 10 ਲੱਖ ਡਾਲਰ ਤੈਅ ਕੀਤੀ ਹੈ ਅਤੇ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਣੀ ਤੈਅ ਹੋਈ ਹੈ |

ਪਿਛਲੀ ਖ਼ਬਰ ਹੜਤਾਲ ਕਰਨ 'ਤੇ ਐਨ.ਐਚ.ਐਸ. 'ਚ ਹਜ਼ਾਰਾਂ ਨੌਕਰੀਆਂ ਦਾ ਪੈਕੇਜ ਵਾਪਸ ਲਿਆ ਜਾਵੇਗਾ-ਕੀਰ ਸਟਾਰਮਰ ਅਗਲੀ ਖ਼ਬਰ ਫਖ਼ਰ ਜ਼ਮਾਨ ਗੇਂਦ ਨਾਲ ਛੇੜਖਾਨੀ ਮਾਮਲੇ 'ਚ ਦੋ ਪੀ.ਐਸ.ਐਲ. ਮੈਚਾਂ ਲਈ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।