26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਫਖ਼ਰ ਜ਼ਮਾਨ ਗੇਂਦ ਨਾਲ ਛੇੜਖਾਨੀ ਮਾਮਲੇ 'ਚ ਦੋ ਪੀ.ਐਸ.ਐਲ. ਮੈਚਾਂ ਲਈ ਮੁਅੱਤਲ

ਅਜੀਤ ਡੈਸਕ 01-04-2026

ਲਾਹੌਰ, 31 ਮਾਰਚ (ਪੀ. ਟੀ. ਆਈ.)-ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੂੰ ਗੇਂਦ ਨਾਲ ਛੇੜਖਾਨੀ (ਬਾਲ ਟੈਂਪਰਿੰਗ) ਨਾਲ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਨ ਲਈ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦੇ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ | ਪਾਕਿਸਤਾਨ ਕਿ੍ਕਟ ਬੋਰਡ (ਪੀ.ਸੀ.ਬੀ.) ਨੇ ਐਲਾਨ ਕੀਤਾ ਕਿ ਮੈਚ ਰੈਫਰੀ ਨੇ ਫਖਰ ਨੂੰ ਐਤਵਾਰ ਨੂੰ ਲਾਹੌਰ ਕਲੰਦਰਸ ਅਤੇ ਕਰਾਚੀ ਕਿੰਗਜ਼ ਵਿਚਕਾਰ ਪੀ.ਐਸ.ਐਲ. ਮੈਚ ਦੌਰਾਨ ਖਿਡਾਰੀਆਂ ਅਤੇ ਖਿਡਾਰੀ ਸਹਾਇਤਾ ਕਰਮਚਾਰੀਆਂ ਲਈ ਲਾਗੂ 'ਕੋਡ ਆਫ਼ ਕੰਡਕਟ' ਦੀ ਧਾਰਾ 2.14 ਦੀ ਉਲੰਘਣਾ ਕਰਦੇ ਹੋਏ 'ਲੈਵਲ ਤਿੰਨ' ਦੇ ਅਪਰਾਧ ਦਾ ਦੋਸ਼ੀ ਪਾਇਆ ਹੈ | ਸ਼ੱਕੀ 'ਬਾਲ ਟੈਂਪਰਿੰਗ' ਦੀ ਘਟਨਾ ਫਾਈਨਲ ਓਵਰ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਵਾਪਰੀ ਜਦੋਂ ਮੈਦਾਨੀ ਅੰਪਾਇਰਾਂ ਨੇ ਲਾਹੌਰ ਕਲੰਦਰਸ ਨੂੰ ਪੰਜ ਦੌੜਾਂ ਦਾ ਜੁਰਮਾਨਾ ਲਗਾਇਆ ਅਤੇ ਕਰਾਚੀ ਕਿੰਗਜ਼ ਦੀ ਬੱਲੇਬਾਜ਼ੀ ਪਾਰੀ ਦੇ ਆਖਰੀ ਓਵਰ ਦੀ ਸ਼ੁਰੂਆਤ ਤੋਂ ਪਹਿਲਾਂ ਗੇਂਦ ਬਦਲ ਦਿੱਤੀ ਗਈ | ਮੈਦਾਨੀ ਅੰਪਾਇਰ ਸ਼ਾਹਿਦ ਸੈਕਤ ਅਤੇ ਫੈਜ਼ਲ ਖ਼ਾਨ ਅਫ਼ਰੀਦੀ, ਟੀ.ਵੀ. ਅੰਪਾਇਰ ਆਸਿਫ ਯਾਕੂਬ ਅਤੇ ਚੌਥੇ ਅੰਪਾਇਰ ਤਾਰਿਕ ਰਸ਼ੀਦ ਨੇ ਜ਼ਮਾਨ ਨੂੰ ਗੇਂਦ ਨਾਲ ਛੇੜਖਾਨੀ ਦਾ ਦੋਸ਼ੀ ਪਾਇਆ | ਹਾਲਾਂਕਿ, ਫਖਰ ਨੇ ਅਪਰਾਧ ਤੋਂ ਇਨਕਾਰ ਕੀਤਾ ਹੈ |

ਪਿਛਲੀ ਖ਼ਬਰ ਅਮਰੀਕਾ 'ਚ ਤੇਜ਼ ਰਫ਼ਤਾਰ ਰੇਂਜ ਰੋਵਰ ਨੇ ਮਾਰੀ ਟੱਕਰ ਗਰਭਵਤੀ ਕੁੜੀ ਤੇ ਅਣਜੰਮੇ ਬੱਚੇ ਸਮੇਤ 3 ਦੀ ਮੌਤ <br/> ਅਗਲੀ ਖ਼ਬਰ ਉੱਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਦੇ ਬਨਲੇਖੀ ਵਿਖੇ ਮਟਰਾਂ ਦੀ ਗੋਡੀ ਕਰਦੀ ਹੋਈ ਇਕ ਔਰਤ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।