17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. ਨਾਲ ਪ੍ਰੈਸ ਕਾਨਫਰੰਸ

ਅਜੀਤ ਡੈਸਕ 07-03-2026
ਸਰੀ, 6 ਮਾਰਚ (ਸੰਦੀਪ ਸਿੰਘ ਧੰਜੂ)-ਸਰੀ ਦੀ ਮੇਅਰ ਬਰਿੰਡਾ ਲੌਕ ਨਾਲ ਪੰਜਾਬੀ ਪ੍ਰੈਸ ਕਲੱਬ ਦੀ ਅੱਜ ਅਹਿਮ ਮੀਟਿੰਗ ਹੋਈ | ਇਸ 'ਚ ਸਰੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਬਾਰੇ ਖੁੱਲੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੇ ਆਰੰਭ 'ਚ ਮੇਅਰ ਨੇ ਹੋਲੀ ਤੇ ਹੋਲੇ ਮਹੱਲੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ | ਉਹਨਾਂ 18 ਅਪ੍ਰੈਲ ਨੂੰ ਸਰੀ 'ਚ ਹੋ ਰਹੇ ਖਾਲਸਾ ਦਿਹਾੜੇ ਦੇ ਨਗਰ ਕੀਰਤਨ 'ਚ ਸੁਰੱਖਿਆ ਯਕੀਨੀ ਬਣਾਉਣ ਤੇ ਸੁਚਾਰੂ ਪ੍ਰਬੰਧਾਂ ਲਈ ਵਿਸ਼ੇਸ਼ ਚਰਚਾ ਕੀਤੀ | ਪ੍ਰੈਸ ਕਾਨਫਰੰਸ ਦÏਰਾਨ ਮੇਅਰ ਨੇ ਆਉਂਦੀਆਂ ਚੋਣਾਂ 'ਚ ਮੇਅਰ ਵਜੋਂ ਚੋਣਾਂ ਲੜਨ ਦਾ ਐਲਾਨ ਵੀ ਕੀਤਾ | ਫਰੌਤੀਆਂ ਦੇ ਮਸਲਿਆਂ 'ਚ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਓਹ ਕੇਂਦਰ ਤੋਂ ਅਤੇ ਸੂਬੇ ਤੋਂ ਹੋਰ ਫੰਡਿੰਗ ਦੀ ਮੰਗ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਇਸ ਮਸਲੇ ਨੂੰ ਸ਼ਹਿਰ, ਸੂਬੇ ਜਾਂ ਕੈਨੇਡਾ ਦੀ ਥਾਂ ਤੇ 'ਟਰਾਂਸ ਨੈਸ਼ਨਲ ਕ੍ਰਾਈਮ' ਵਜੋਂ ਵੇਖਦੇ ਹਨ | ਉਹਨਾਂ ਬੇਬਾਕੀ ਨਾਲ ਕਿਹਾ ਕਿ ਫਰÏਤੀਆਂ ਲੁੱਟਾਂ ਖੋਹਾਂ ਤੇ ਕਤਲਾਂ ਦੇ ਗੰਭੀਰ ਜੁਰਮ ਦੇ ਬਾਵਜੂਦ ਸਰੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ | ਅਜਿਹਾ ਹੀ ਜੇਕਰ ਅÏਟਵਾ, ਵੈਨਕੂਵਰ ਜਾਂ ਕਿਤੇ ਹੋਰ ਹੁੰਦਾ, ਤਾਂ ਕਹਾਣੀ ਕੁਝ ਹੋਰ ਹੋਣੀ ਸੀ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਮਨਿੰਦਰ ਸਿੰਘ ਬੋਇਲ ਦੇ ਜਾਨੀ ਖਤਰੇ ਤੇ ਹੋਰ ਮਾਮਲਿਆਂ ਤੋਂ ਲੈ ਕੇ ਫਿਰÏਤੀਆਂ, ਧਮਕੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ 'ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ.' ਨਾਲ ਖੁੱਲੀ ਗੱਲਬਾਤ ਕੀਤੀ ਗਈ | ਉਹਨਾਂ ਕੇਂਦਰ ਸਰਕਾਰ ਦੇ ਉਸ ਅਫਸਰ ਸਰਕਾਰੀ ਅਧਿਕਾਰੀ ਨਾਲ ਅਸਹਿਮਤੀ ਪ੍ਰਗਟਾਈ, ਜਿਸ ਦਾ ਕਹਿਣਾ ਹੈ ਕਿ ਕੈਨੇਡਾ 'ਚ ਹਿੰਸਕ ਤੇ ਮੁਜਰਮਾਨਾ ਗਤੀਵਿਧੀਆਂ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ, ਮੇਅਰ ਨੇ ਇਸ ਨੂੰ ਰੱਦ ਕੀਤਾ | ਇਸ ਮÏਕੇ 'ਤੇ ਮੇਅਰ ਬਰਿੰਡਾ ਲੌਕ ਤੋਂ ਇਲਾਵਾ ਸਿਟੀ ਕੌਂਸਲਰ, ਸੰਚਾਰ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਤੇ ਪ੍ਰਭਜੋਤ ਕÏਰ ਕਾਹਲੋਂ ਸਮੇਤ ਨੁਮਾਇੰਦੇ ਸ਼ਾਮਿਲ ਸਨ, ਜਦਕਿ ਪੰਜਾਬੀ ਪ੍ਰੈਸ ਕਲੱਬ ਵੱਲੋਂ ਰੇਡੀਓ, ਟੈਲੀਵਿਜ਼ਨ ਤੇ ਅਖ਼ਬਾਰੀ ਅਦਾਰਿਆਂ 'ਚੋਂ ਪੰਜਾਬੀ ਪ੍ਰੈਸ ਕਲੱਬ ਦੇ ਨਮਾਇੰਦੇ ਬਲਦੇਵ ਸਿੰਘ ਮਾਨ, ਬਲਵੀਰ ਕÏਰ ਢਿੱਲੋਂ, ਗੁਰਸੇਵ ਸਿੰਘ ਪੰਧੇਰ, ਸੀ.ਜੇ. ਸਿੱਧੂ, ਗੁਰਬਾਜ ਸਿੰਘ ਬਰਾੜ, ਪਰਨੀਤ ਕਾਮਰਾ, ਸੰਤੋਖ ਸਿੰਘ ਮੰਡੇਰ ਆਦਿ ਸ਼ਾਮਿਲ ਹੋਏ | ਮੀਟਿੰਗ ਦਾ ਸੰਚਾਲਨ ਪੰਜਾਬੀ ਪ੍ਰੈਸ ਕਲੱਬ ਦੇ ਸਕੱਤਰ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ | ਅਖੀਰ 'ਚ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰਸ ਲਈ ਸਿਟੀ ਆਫ ਸਰੀ ਮੇਅਰ ਤੇ ਸਟਾਫ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਅਜੇ ਵੀ ਜਾਰੀ 200 ਕੁਇੰਟਲ ਤੂੜੀ ਅਤੇ 50 ਹਜ਼ਾਰ... ਅਗਲੀ ਖ਼ਬਰ ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਫਿਰÏਤੀਆਂ, ਧਮਕੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।