17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਫਿਰÏਤੀਆਂ, ਧਮਕੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਨਾਲ ਪ੍ਰੈਸ ਮਿਲਣੀ

ਅਜੀਤ ਡੈਸਕ 07-03-2026

ਸਰੀ, 6 ਮਾਰਚ (ਸੰਦੀਪ ਸਿੰਘ ਧੰਜੂ)-ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਨਾਲ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਹੋਈ, ਜਿਸ 'ਚ ਸਰੀ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ, ਫਿਰÏਤੀਆਂ, ਧਮਕੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਖੁੱਲੀ ਵਿਚਾਰ ਚਰਚਾ ਹੋਈ | ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਫਿਰÏਤੀਆਂ ਤੋਂ ਲੈ ਕੇ ਹੋਰਨਾਂ ਮਸਲਿਆਂ ਬਾਰੇ ਸਰੀ ਪੁਲਿਸ ਵੱਲੋਂ ਉਠਾਏ ਗਏ ਕਦਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ | 2023 'ਚ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਗਰੋਂ ਹਾਲਾਤ ਵਿਗੜਨ 'ਤੇ ਘਟਨਾਕਰਮ ਤੋਂ ਲੈ ਕੇ ਹੁਣ ਤੱਕ ਬਾਰੇ ਪੁਲਿਸ ਅਧਿਕਾਰੀ ਨੇ ਇਨਸਾਫ ਕੀਤੇ ਤੇ ਘਟਨਾਵਾਂ ਦੀਆਂ ਕੌਮਾਂਤਰੀ ਪਹਿਲੂਆਂ ਬਾਰੇ ਵੀ ਗੱਲਬਾਤ ਕੀਤੀ | ਚੀਫ ਕਾਂਸਟੇਬਲ ਲਵਿੰਸਕੀ ਨੇ ਕੈਨੇਡਾ ਦੀ ਕੇਂਦਰ ਸਰਕਾਰ ਦੇ ਉਸ ਅਫ਼ਸਰ ਸਰਕਾਰੀ ਅਧਿਕਾਰੀ ਨਾਲ ਵੀ ਅਸਹਿਮਤੀ ਪ੍ਰਗਟਾਈ, ਜਿਸ ਦਾ ਕਹਿਣਾ ਹੈ ਕਿ ਕੈਨੇਡਾ 'ਚ ਹਿੰਸਕ ਤੇ ਮੁਜਰਮਾਨਾ ਗਤੀਵਿਧੀਆਂ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ | ਸਰੀ ਪੁਲਿਸ ਮੁਖੀ ਨੇ ਇਸ ਬੇਬੁਨਿਆਦ ਦਾਅਵੇ ਨੂੰ ਰੱਦ ਕੀਤਾ | ਸੁਰੱਖਿਆ ਦੇ ਮਸਲਿਆਂ ਬਾਰੇ ਖੁੱਲੀ ਵਿਚਾਰ ਚਰਚਾ ਨੇ ਕਿਹਾ ਕਿ ਓਹ ਇਸ ਮਸਲੇ ਨੂੰ 'ਟਰਾਂਸ ਨੈਸ਼ਨਲ ਰਿਪਰੈਸ਼ਨ ਤੇ ਵਿਦੇਸ਼ੀ ਦਖਲਅੰਦਾਜ਼ੀ' ਵਜੋਂ ਵੇਖਦੇ ਹਨ | ਉਹਨਾਂ ਬੇਬਾਕੀ ਨਾਲ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਤੇ ਪ੍ਰਧਾਨ ਮੰਤਰੀ ਦੇ ਬੀ.ਸੀ. ਦੌਰੇ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਨਾਲ ਖੁੱਲੀ ਗੱਲਬਾਤ ਕੀਤੀ ਗਈ | ਵਿਸਾਖੀ ਨਗਰ ਕੀਰਤਨ ਮੌਕੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵੀ ਪੁਲਿਸ ਮੁਖੀ ਨੇ ਰÏਸ਼ਨੀ ਪਾਈ | ਇਸ ਮÏਕੇ 'ਤੇ ਸਰੀ ਪੁਲਿਸ ਮੁਖੀ ਲਵਿੰਸਕੀ ਤੋਂ ਇਲਾਵਾ ਕੰਸਟੇਬਲ ਜਗਦੀਪ ਖੋਸਾ ਤੇ ਸੁਪਰਡੈਂਟ ਲੈਪ ਮਾਂਗਟ ਤੋਂ ਇਲਾਵਾ ਮੀਡੀਆ ਸਲਾਹਕਾਰ ਮੀਡੀਆ ਬੁਲਾਰੇ ਇਆਨ ਮੈਕਡੋਨਲਡ ਵੀ ਮÏਜੂਦ ਸਨ
| ਜੈਗ ਖੋਸਾ ਤੇ ਲਪਿੰਦਰ ਮਾਂਗਟ ਨੇ ਭਾਈਚਾਰਕ ਪੱਖੋ ਪੁਲਿਸ 'ਚ ਕੀਤੀਆਂ ਜਾ ਰਹੀਆਂ ਖਾਸ ਸਰਗਰਮੀਆਂ 'ਤੇ ਰÏਸ਼ਨੀ ਪਾਈ | ਅਖੀਰ ਵਿਚ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰਸ ਲਈ ਸਿਟੀ ਆਫ ਸਰੀ ਮੇਅਰ ਤੇ ਸਟਾਫ ਦਾ ਧੰਨਵਾਦ ਕੀਤਾ
| ਮੀਟਿੰਗ ਦਾ ਸੰਚਾਲਨ ਪੰਜਾਬੀ ਪ੍ਰੈਸ ਕਲੱਬ ਦੇ ਸਕੱਤਰ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ, ਜਦਕਿ ਪੰਜਾਬੀ ਪ੍ਰੈਸ ਕਲੱਬ ਵੱਲੋਂ ਰੇਡੀਓ, ਟੈਲੀਵਿਜ਼ਨ ਤੇ ਅਖ਼ਬਾਰੀ ਅਦਾਰਿਆਂ ਵਿਚੋਂ ਪੰਜਾਬੀ ਪ੍ਰੈਸ ਕਲੱਬ ਦੇ ਨਮਾਇੰਦੇ ਗੁਰਪ੍ਰੀਤ ਸਿੰਘ ਸਹੋਤਾ, ਬਲਦੇਵ ਸਿੰਘ ਮਾਨ, ਬਲਵੀਰ ਕÏਰ ਢਿੱਲੋਂ, ਅੰਮਿ੍ਤਜੀਤ ਸਿੰਘ ਸਰਾਂ, ਕੁਲਦੀਪ ਸਿੰਘ, ਰਮਨ ਸ਼ਰਮਾ, ਗੁਰਸੇਵ ਸਿੰਘ ਪੰਧੇਰ, ਗੁਰਬਾਜ ਸਿੰਘ ਬਰਾੜ, ਪਰਨੀਤ ਕਾਮਰਾ, ਸੀ.ਜੇ. ਸਿੱਧੂ, ਸੰਤੋਖ ਸਿੰਘ ਮੰਡੇਰ ਅਤੇ ਸਰਜਿੰਦਰ ਸਿੰਘ ਦੂਹੜੇ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. ਨਾਲ ਪ੍ਰੈਸ ਕਾਨਫਰੰਸ ਅਗਲੀ ਖ਼ਬਰ ਪਤੀ ਦੇ ਚੀਨ ਲਈ ਜਾਸੂਸੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਹੋਣ 'ਤੇ ਸੰਸਦ ਮੈਂਬਰ ਵੱਲੋਂ ਅਸਤੀਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।