14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਜ਼ੀਰਕਪੁਰ ਫਲਾਈਓਵਰ 'ਤੇ ਛੋਟੇ ਕੈਂਟਰ ਨੂੰ ਲੱਗੀ ਅੱਗ

​ਜ਼ੀਰਕਪੁਰ (ਮੋਹਾਲੀ), 14 ਨਵੰਬਰ (ਹੈਪੀ ਪੰਡਵਾਲਾ)- ਅੱਜ ਜ਼ੀਰਕਪੁਰ ਦੇ ਫਲਾਈਓਵਰ 'ਤੇ ਇਕ ਖਾਲੀ ਮਿੰਨੀ ਗੱਡੀ ਨੂੰ...

ਅਜੀਤ ਡੈਸਕ 14-11-2026

​ਜ਼ੀਰਕਪੁਰ (ਮੋਹਾਲੀ), 14 ਨਵੰਬਰ (ਹੈਪੀ ਪੰਡਵਾਲਾ)- ਅੱਜ ਜ਼ੀਰਕਪੁਰ ਦੇ ਫਲਾਈਓਵਰ 'ਤੇ ਇਕ ਖਾਲੀ ਕੈਂਟਰ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਗੱਡੀ ਡੇਰਾਬੱਸੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਡਰਾਇਵਰ ਬੌਬੀ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਗੱਡੀ ਬਿਲਕੁਲ ਖਾਲੀ ਸੀ। ਜਦੋਂ ਗੱਡੀ ਕਿਲੋਮੀਟਰ ਪੁੱਲ ਤੋਂ ਅੱਗੇ ਨਿਕਲੀ ਤਾਂ ਡੈਸ਼ਬੋਰਡ 'ਚ ਕਿਸੇ ਖਰਾਬੀ ਦੇ ਨਿਸ਼ਾਨ ਦੀ ਬੱਤੀ ਦਿਸਣ ਲੱਗੀ।

ਜਦੋਂ ਉਸਨੇ ਗੱਡੀ ਨੂੰ ਸਾਈਡ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਗੱਡੀ ਦੇ ਪਿੱਛਿਓਂ ਅੱਗ ਨਿਕਲ ਆਈ। ਉਸਨੇ ਤੁਰੰਤ ਗੱਡੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦਾ ਜਾਨੀ ਬਚਾਅ ਹੋ ਗਿਆ, ਪਰ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਅਤੇ ਇਸ ਕਾਰਨ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਇਸ ਘਟਨਾ ਕਾਰਨ ਕੁਝ ਸਮੇਂ ਲਈ ਮੁੱਖ ਮਾਰਗ 'ਤੇ ਹਫ਼ੜਾ-ਦਫੜੀ ਦਾ ਮਾਹੌਲ ਰਿਹਾ, ਪਰ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਜਿਸ ਨਾਲ ਵੱਡਾ ਹਾਦਸਾ ਟਲ ਗਿਆ।

ਅਗਲੀ ਖ਼ਬਰ ਭੁਲੱਥ ਵਿਖੇ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ