17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਕਿਯੂ ਰਾਜੇਵਾਲ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਅਜੇ ਵੀ ਜਾਰੀ 200 ਕੁਇੰਟਲ ਤੂੜੀ ਅਤੇ 50 ਹਜ਼ਾਰ ਨਕਦ ਰਾਸ਼ੀ ਵੰਡੀ

ਅਜੀਤ ਡੈਸਕ 07-03-2026
ਮੱਖੂ, 6 ਮਾਰਚ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਗਟ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੜ੍ਹਾਂ ਦੇ ਸ਼ੁਰੂਆਤੀ ਦੌਰ ਤੋਂ ਹੀ ਹੜ੍ਹ ਪੀੜਤ ਕਿਸਾਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ | ਇਸੇ ਹੀ ਲੜੀ ਤਹਿਤ ਉਨ੍ਹਾਂ ਦੀ ਅਗਵਾਈ ਹੇਠ ਇਨਡਿਆਨਾ ਪੋਲਸ ਇਨਡਿਆਨਾ ਯੂ.ਐੱਸ.ਏ ਦੀਆਂ ਕਿ੍ਕਟ ਟੀਮਾਂ ਅਤੇ ਸਹਿਯੋਗੀ ਕਿਸਾਨ ਪਿੰਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਦੀ ਲਖਵਿੰਦਰ ਸਿੰਘ ਜੌਹਲ, ਨਰਪਾਲ ਸਿੰਘ ਜੌਹਲ, ਹਰਪ੍ਰੀਤ ਸਿੰਘ ਜੌਹਲ ਵਲੋਂ ਬਲਾਕ ਮੱਖੂ ਦੇ ਪਿੰਡ ਫ਼ਤਿਹਗੜ੍ਹ ਸਭਰਾ, ਅਰਾਜੀ ਸਭਰਾ, ਦੀਨੇ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 200 ਕੁਇੰਟਲ ਤੂੜੀ ਵੰਡੀ ਗਈ ਅਤੇ ਹਰਜਿੰਦਰ ਸਿੰਘ ਸਭਰਾ ਜਿਨ੍ਹਾਂ ਦੀ ਜ਼ਮੀਨ ਹੜ੍ਹ ਦੇ ਪਾਣੀ ਦੀ ਭੇਟ ਚੜ੍ਹ ਗਈ ਸੀ, ਉਨ੍ਹਾਂ ਨੂੰ 50 ਹਜ਼ਾਰ ਨਗਦ ਰਾਸ਼ੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਹੜ੍ਹ ਪ੍ਰਭਾਵ ਕਿਸਾਨਾਂ ਨੂੰ ਕਿਸੇ ਹੋਰ ਵਸਤੂ ਦੀ ਲੋੜ ਹੈ ਤਾਂ ਉਹ ਵੀ ਸਾਨੂੰ ਦੱਸ ਦੇਣ ਅਸੀਂ ਉਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ | ਪਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਵਲੋਂ ਆਈ ਹੋਈ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਟੀਮ ਵਲੋਂ ਪਹਿਲਾਂ ਵੀ ਹੜ੍ਹ ਪੀੜਤ ਕਿਸਾਨਾਂ ਦਾ ਸਹਿਯੋਗ ਕੀਤਾ ਗਿਆ ਹੈ ਆਸ ਕਰਦੇ ਹਾਂ ਕਿ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ | ਇਸ ਮੌਕੇ ਪਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲਖਵਿੰਦਰ ਸਿੰਘ ਜੌਹਲ, ਨਰਪਾਲ ਸਿੰਘ ਜੌਹਲ, ਹਰਪ੍ਰੀਤ ਸਿੰਘ ਜੌਹਲ, ਜਥੇਦਾਰ ਸਾਰਜ ਸਿੰਘ ਸਭਰਾ, ਦਵਿੰਦਰ ਸਿੰਘ ਬੱਬੂ ਕੌਂਸਲਰ ਮੱਖੂ, ਡਾ. ਗੁਰਦੇਵ ਸਿੰਘ ਵਿਰਕ ਤਲਵੰਡੀ ਮੁੱਖ ਖ਼ਜ਼ਾਨਚੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਗੁਰਵਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਭਗਵਾਨ ਸਿੰਘ ਸੰਧੂ ਗੱਟਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਜਥੇਦਾਰ ਅੰਗਰੇਜ਼ ਸਿੰਘ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਫ਼ਿਰੋਜ਼ਪੁਰ, ਰਵੇਲ ਸਿੰਘ ਫ਼ੌਜੀ, ਕਾਰਜ ਸਿੰਘ ਤਲਵੰਡੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਹੜ੍ਹ ਪੀੜਤ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਮੋਹਾਲੀ ਰੈਲੀ 'ਚ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ 'ਚ ਪੈਨਸ਼ਨਰ ਹੋਣਗੇ ਸ਼ਾਮਿਲ-ਹਰਭਜਨ ਸਿੰਘ ਖੁੰਗਰ • ਪੰਜਾਬ ਸਰਕਾਰ ਵਿਰ... ਅਗਲੀ ਖ਼ਬਰ ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. ਨਾਲ ਪ੍ਰੈਸ ਕਾਨਫਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।