18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਰਤੀ ਮੂਲ ਦੇ ਸਰਜਨ ਨੇ ਯੂ.ਕੇ. ਦੀ ਪਹਿਲੀ ਰਿਮੋਟ ਰੋਬੋਟਿਕ ਸਰਜਰੀ ਕਰਕੇ ਰਚਿਆ ਇਤਿਹਾਸ

ਅਜੀਤ ਡੈਸਕ 07-03-2026
ਲੰਡਨ, 6 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਸਥਿਤ ਭਾਰਤੀ ਮੂਲ ਦੇ ਇਕ ਸਰਜਨ ਨੇ ਬਰਤਾਨੀਆ ਦੀ ਪਹਿਲੀ ਰਿਮੋਟ ਰੋਬੋਟਿਕ ਸਰਜਰੀ ਤਹਿਤ ਲਗਭਗ 2,400 ਕਿਲੋਮੀਟਰ ਦੂਰ ਜਿਬਰਾਲਟਰ 'ਚ ਮਰੀਜ਼ਾਂ ਦੀ ਸਫਲਤਾਪੂਰਵਕ ਸਰਜਰੀ ਕਰਕੇ ਨਵਾਂ ਇਤਿਹਾਸ ਰਚਿਆ ਹੈ | ਕਿੰਗਜ਼ ਕਾਲਿਜ ਲੰਡਨ ਦੇ ਪ੍ਰੋਫੈਸਰ ਡਾ: ਪ੍ਰੋਕਰ ਦਾਸਗੁਪਤਾ ਨੂੰ 2022 'ਚ ਉਹਨਾਂ ਦੀਆਂ ਮੈਡੀਕਲ ਖੇਤਰ 'ਚ ਦਿੱਤੀਆਂ ਸੇਵਾਵਾਂ ਲਈ ਭਾਰਤ ਵੱਲੋਂ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ | ਲੰਡਨ ਕਲੀਨਿਕ ਦੇ ਰੋਬੋਟਿਕਸ ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਤੇ ਵਿਸ਼ਵ-ਪ੍ਰਮੁੱਖ ਰੋਬੋਟਿਕ ਯੂਰੋਲੋਜੀਕਲ ਸਰਜਨ ਪ੍ਰੋਫੈਸਰ ਪ੍ਰੋਕਰ ਦਾਸਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ 2 ਪਾਇਲਟ ਕੇਸ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਦੀਆਂ ਸ਼ਾਨਦਾਰ ਉਦਾਹਰਣਾਂ ਹਨ |
ਉਨ੍ਹਾਂ ਨੇ 11 ਫਰਵਰੀ ਨੂੰ ਇਕ 52 ਸਾਲਾ ਮਰੀਜ਼ 'ਤੇ ਪ੍ਰੋਸਟੇਟੈਕਟੋਮੀ (ਪ੍ਰੋਸਟੇਟ ਗਲੈਂਡ ਦਾ ਅੰਸ਼ਕ ਜਾਂ ਪੂਰੀ ਤਰ੍ਹਾਂ ਹਟਾਉਣਾ) ਦਾ ਇਕ ਸਫ਼ਲ ਅਪ੍ਰੇਸ਼ਨ ਕੀਤਾ | ਡਾ: ਦਾਸ ਗੁਪਤਾ ਨੇ ਕਿਹਾ ਕਿ ਇਕ ਸਾਲ ਦੀ ਯੋਜਨਾਬੰਦੀ ਤੋਂ ਬਾਅਦ, ਇਹ ਟੀਮ ਬਣਾ ਕੇ ਕੰਮ ਕਰਨ, ਦੋਸਤੀ, ਅੰਤਰਰਾਸ਼ਟਰੀ ਦਿ੍ੜਤਾ ਤੇ ਜ਼ਿੰਮੇਵਾਰ ਏ.ਆਈ. ਦੀ ਇਕ ਸ਼ਾਨਦਾਰ ਉਦਾਹਰਣ ਹੈ | ਲੰਡਨ ਕਲੀਨਿਕ ਨੇ ਕਿਹਾ ਕਿ ਜਿਬਰਾਲਟਰ ਸਿਹਤ ਅਥਾਰਟੀ ਤੇ ਜਿਬਰਾਲਟਰ ਦੇ ਸੇਂਟ ਬਰਨਾਰਡ ਹਸਪਤਾਲ ਦੇ ਯੂਰੋਲੋਜੀਕਲ ਸਰਜਨ ਜੇਮਜ਼ ਐਲਨ ਤੇ ਪਾਲ ਹਿਊਜ਼ ਦੇ ਸਹਿਯੋਗ ਨਾਲ ਹਸਪਤਾਲ ਰਿਮੋਟ ਰੋਬੋਟ-ਸਹਾਇਤਾ ਪ੍ਰਾਪਤ ਟੈਲੀਸਰਜਰੀ ਕਰਨ ਵਾਲਾ ਦੇਸ਼ ਦਾ ਪਹਿਲਾ ਹਸਪਤਾਲ ਬਣ ਗਿਆ ਹੈ | ਮਾਈਕ੍ਰੋਪੋਰਟ ਦੁਆਰਾ ਨਿਰਮਿਤ ਟੂਮਾਈ ਰੋਬੋਟਿਕ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਗਈ ਇਹ ਪ੍ਰਕਿਰਿਆ, ਵਿਸ਼ਵ ਪੱਧਰ 'ਤੇ ਮਰੀਜ਼ਾਂ ਲਈ ਸਰਜਰੀ ਵਿਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੀ ਹੈ | 62 ਸਾਲਾ ਪਾਲ ਬਕਸਟਨ ਨੂੰ ਜਨਵਰੀ ਵਿੱਚ ਪ੍ਰੋਸਟੇਟ ਕੈਂਸਰ ਦਾ ਪਤਾ ਲੱਗਿਆ ਤੇ ਦੋਵਾਂ ਹਸਪਤਾਲਾਂ ਨੇ ਉਸਨੂੰ ਟੈਲੀਸਰਜਰੀ ਟ੍ਰਾਇਲ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ | ਉਹ ਲਗਭਗ 40 ਸਾਲ ਪਹਿਲਾਂ ਯੂ.ਕੇ. ਤੋਂ ਇਕ ਬਰਤਾਨਵੀ ਪ੍ਰਵਾਸੀ ਖੇਤਰ, ਜਿਬਰਾਲਟਰ 'ਚ ਆ ਕੇ ਵੱਸ ਗਿਆ ਸੀ ਤੇ ਸਰਜਰੀ ਲਈ ਲੰਡਨ ਜਾਣ ਦੀ ਯੋਜਨਾ ਬਣਾ ਰਿਹਾ ਸੀ | ਪ੍ਰੋਫੈਸਰ ਦਾਸਗੁਪਤਾ ਨੇ ਕਿਹਾ ਕਿ ਮੈਂ ਬਕਸਟਨ ਨੂੰ ਸਮਝਾਇਆ ਕਿ ਹੁਣ ਸਾਡੇ ਕੋਲ ਇਸਨੂੰ ਦੂਰ ਤੋਂ ਸਰਜਰੀ ਕਰਨ ਦੀ ਤਕਨਾਲੋਜੀ ਹੈ ਤਾਂ ਫਿਰ ਸਮਾਂ, ਊਰਜਾ, ਪੈਸਾ ਕਿਉਂ ਬਰਬਾਦ ਕਰਨਾ ਹੈ? ਬਕਸਟਨ ਜੋ ਸਰਜਰੀ ਤੋਂ ਬਾਅਦ ਤੇਜ਼ੀ ਨਾਲ ਠੀਕ ਹੋ ਰਿਹਾ ਹੈ, ਨੇ ਕਿਹਾ ਕਿ ਉਸਨੂੰ ਡਾਕਟਰੀ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਹੋਇਆ ਹੈ ਤੇ ਉਮੀਦ ਹੈ ਕਿ ਇਹ ਹੋਰ ਵੀ ਸਰਜਰੀਆਂ ਲਈ ਰਾਹ ਪੱਧਰਾ ਕਰੇਗਾ |



ਪਿਛਲੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਆਸਟ੍ਰੇਲੀਆ ਫੇਰੀ ਦੌਰਾਨ ਭਾਰਤ ਦਾ ਜ਼ਿਕਰ <br/> ਅਗਲੀ ਖ਼ਬਰ ਯਹੂਦੀ ਭਾਈਚਾਰੇ ਦੀ ਜਾਸੂਸੀ ਤੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ 4 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।