18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਯਹੂਦੀ ਭਾਈਚਾਰੇ ਦੀ ਜਾਸੂਸੀ ਤੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ 4 ਗਿ੍ਫ਼ਤਾਰ

ਅਜੀਤ ਡੈਸਕ 07-03-2026
ਲੰਡਨ, 6 ਮਾਰਚ (ਏਜੰਸੀ)-ਲੰਡਨ ਪੁਲਿਸ ਨੇ ਯਹੂਦੀ ਭਾਈਚਾਰੇ ਦੀ ਜਾਸੂਸੀ ਕਰਨ ਤੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਮੈਟਰੋਪੋਲੀਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸ਼ੱਕੀਆਂ ਨੂੰ ਇਕ ਵਿਦੇਸ਼ੀ ਖੁਫੀਆ ਸੇਵਾ ਦੀ ਮਦਦ ਕਰਨ ਦੇ ਸ਼ੱਕ ਵਿਚ ਹਿਰਾਸਤ 'ਚ ਲਿਆ ਗਿਆ | ਸ਼ੱਕੀਆਂ ਵਿਚ ਇਕ ਈਰਾਨੀ ਤੇ 3 ਬਿ੍ਟਿਸ਼-ਈਰਾਨੀ ਦੋਹਰੀ ਨਾਗਰਿਕਤਾ ਵਾਲੇ ਸ਼ਾਮਲ ਹਨ | ਪੁਲਿਸ ਨੇ ਕਿਹਾ ਕਿ 22, 40, 52 ਤੇ 55 ਸਾਲ ਦੀ ਉਮਰ ਦੇ ਇਨ੍ਹਾਂ ਵਿਅਕਤੀਆਂ ਨੂੰ ਕੱਲ੍ਹ ਦੇਰ ਰਾਤ ਉੱਤਰੀ ਲੰਡਨ ਤੇ ਆਲੇ-ਦੁਆਲੇ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ 'ਤੇ ਥਾਵਾਂ ਤੇ ਵਿਅਕਤੀਆਂ ਦੀ ਜਾਸੂਸੀ ਕਰਨ ਦਾ ਸ਼ੱਕ ਹੈ |

ਪਿਛਲੀ ਖ਼ਬਰ ਭਾਰਤੀ ਮੂਲ ਦੇ ਸਰਜਨ ਨੇ ਯੂ.ਕੇ. ਦੀ ਪਹਿਲੀ ਰਿਮੋਟ ਰੋਬੋਟਿਕ ਸਰਜਰੀ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਟਰੰਪ ਨੇ ਗ੍ਰਹਿ ਸੁਰੱਖਿਆ ਸਕੱਤਰ ਕਿ੍ਸਟੀ ਨੋਏਮ ਨੂੰ ਕੀਤਾ ਬਰਖ਼ਾਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।