18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਆਸਟ੍ਰੇਲੀਆ ਫੇਰੀ ਦੌਰਾਨ ਭਾਰਤ ਦਾ ਜ਼ਿਕਰ <br/>

ਅਜੀਤ ਡੈਸਕ 07-03-2026
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਕੈਨਬਰਾ, 6 ਮਾਰਚ–ਭਾਰਤ ਦੌਰੇ ਮਗਰੋਂ ਆਸਟ੍ਰੇਲੀਆ 'ਚ ਕੈਨਬਰਾ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਭਾਸ਼ਨਾਂ 'ਚ ਭਾਰਤ ਦਾ ਜ਼ਿਕਰ ਵਾਰ ਵਾਰ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਦੀ ਅਬਾਦੀ (ਡੇਢ ਕੁ ਅਰਬ) 'ਚ ਵਸਤਾਂ ਦੀ ਖਪਤ ਦੀ ਸੰਭਾਵਨਾ ਤੇ ਲੋਕਤੰਤਰ ਦੇਸ਼ ਹੋਣ ਕਰਕੇ ਪੱਛਮੀ ਦੇਸ਼ਾਂ ਦੇ ਆਗੂ ਇਸ ਨੂੰ ਚੀਨ ਦੇ ਮੁਕਾਬਲੇ ਵੱਧ ਪਹਿਲ ਦਿੰਦੇ ਹਨ | ਸਿਡਨੀ ਵਿਖੇ ਉਨ੍ਹਾਂ ਕਿਹਾ ਕਿ ਕੈਨੇਡਾ ਤੇ ਆਸਟ੍ਰੇਲੀਆ ਮੱਧਵਰਗੀ ਦੇਸ਼ ਹਨ ਪਰ ਭਾਰਤ ਕਿਤੇ ਅੱਗੇ ਨਿਕਲ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕ੍ਰਿਟੀਕਲ ਮਿਨਰਲ ਅਯਾਤ ਤੇ ਨਿਰਯਾਤ ਦੇ ਖੇਤਰ 'ਚ ਭਾਰਤ ਨਾਲ ਭਾਈਵਾਲੀ ਸਾਰੀਆਂ ਧਿਰਾਂ ਲਈ ਲਾਹੇਵੰਦ ਕਦਮ ਹੈ | ਇਸ ਦÏਰਾਨ ਸ੍ਰੀ ਕਾਰਨੀ ਦਾ ਕੈਨਬਰਾ ਵਿਖੇ ਸੰਸਦ 'ਚ ਪੁੱਜਣ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਨੇ ਭਰਵਾਂ ਸਵਾਗਤ ਕੀਤਾ | ਸੰਸਦ ਭਵਨ ਦੇ ਬਾਹਰ ਉਨ੍ਹਾਂ ਨੂੰ ਪ੍ਰੋਟੋਕਾਲ ਅਨੁਸਾਰ 19 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤਾਂ ਦੀਆਂ ਧੁਨਾਂ ਵਜਾਈਆਂ ਗਈਆਂ | ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਇਹ ਵੀ ਆਖਿਆ ਕਿ ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ 'ਚ ਆਪਣੀ ਫÏਜੀ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਸੀ ਪਰ ਭਵਿੱਖ 'ਚ ਜੇਕਰ ਆਪਣੇ ਸਹਿਯੋਗੀ ਦੇਸ਼ਾਂ (ਨਾਟੋ) ਦੇ ਨਾਲ ਖੜ੍ਹਨ ਦੀ ਜਰੂਰਤ ਪਈ ਤਾਂ ਇਸ ਜੰਗ 'ਚ ਕੈਨੇਡਾ ਸ਼ਾਮਿਲ ਹੋ ਵੀ ਸਕਦਾ ਹੈ | ਵਿਸ਼ੇਸ਼ ਗੱਲ ਇਹ ਰਹੀ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਆਲਬਨੀਜ਼ ਨੇ ਜਿੱਥੇ ਦਿਲ ਖੋਲ੍ਹ ਕੇ ਕਾਰਨੀ ਦੇ ਸ਼ਾਨਦਾਰ ਸਵਾਗਤ ਦੇ ਪ੍ਰਬੰਧ ਕੀਤੇ, ਕੈਨਬਰਾ 'ਚ ਸਾਰਾ ਦਿਨ ਉਨ੍ਹਾਂ ਦੇ ਨਾਲ ਰਹੇ, ਓਥੇ ਉਨ੍ਹਾਂ ਨੂੰ ਟੋਕੀਓ ਰਵਾਨਾ ਕਰਨ ਲਈ ਉਹ ਆਪ ਹਵਾਈ ਅੱਡੇ 'ਤੇ ਪੁੱਜੇ ਤੇ ਵਿਦਾਇਗੀ ਪਾਰਟੀ ਵੀ ਦਿੱਤੀ |

ਪਿਛਲੀ ਖ਼ਬਰ ਪਤੀ ਦੇ ਚੀਨ ਲਈ ਜਾਸੂਸੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਹੋਣ 'ਤੇ ਸੰਸਦ ਮੈਂਬਰ ਵੱਲੋਂ ਅਸਤੀਫ਼ਾ ਅਗਲੀ ਖ਼ਬਰ ਭਾਰਤੀ ਮੂਲ ਦੇ ਸਰਜਨ ਨੇ ਯੂ.ਕੇ. ਦੀ ਪਹਿਲੀ ਰਿਮੋਟ ਰੋਬੋਟਿਕ ਸਰਜਰੀ ਕਰਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।