–ਇਕ ਦਿਨਾ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ – ਹੈਰੀ ਬਰੂਕ ਨੇ ਤੋੜਿਆ ਸ਼ੁਭਮਨ ਗਿੱਲ ਦਾ ਰਿਕਾਰਡ
ਹੈਰੀ ਬਰੂਕ ਨੇ ਤੋੜਿਆ ਸ਼ੁਭਮਨ ਗਿੱਲ ਦਾ ਰਿਕਾਰਡ ਰਾਵਲਪਿੰਡੀ, 22 ਅਕਤੂਬਰ (ਏਜੰਸੀ)-ਰਾਵਲਪਿੰਡੀ ਵਿਚ ਸ੍ਰੀਲੰਕਾ ਖ਼ਿਲਾਫ਼ ਤਿਕੋਣੀ ਲੜੀ ਦੇ ਤੀਜੇ ਮੈਚ ਵਿਚ ਹੈਰੀ ਬਰੂਕ ਨੇ ਇਕ ਦਿਨਾਂ ਕ੍ਰਿਕਟ ਵਿਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਜੜਿਆ। ਇੰਗਲੈਂਡ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਨੇ 114 ਗੇਂਦਾਂ ਵਿਚ ਇਹ ਮੁਕਾਮ ਹਾਸਲ ਕੀਤਾ, ਜਿਸ ਨਾਲ ਉਨ੍ਹਾਂ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦੇ 117 ਗੇਂਦਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਅਜੀਤ ਡੈਸਕ
23-10-2026