20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਾਨਵ ਦੀਆਂ 10 ਵਿਕਟਾਂ ਬਦੌਲਤ ਭਾਰਤ ਦੀ ਜਿੱਤ

ਗਾਲੇ, 19 ਅਗਸਤ (ਏਜੰਸੀ)-ਭਾਰਤ ਨੇ ਗਾਲ ਟੈਸਟ ’ਚ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜਤ ਬਣਾ ਲਈ ਹੈ। ਇਹ ਭਾਰਤ ਦਾ 600ਵਾਂ ਟੈਸਟ ਮੈਚ ਸੀ।

ਪਲੇਅਰ ਆਫ ਦਾ ਮੈਚ ਟ੍ਰਾਫੀ ਨਾਲ ਦੇਵਦੱਤ ਪਡੀਕਲ (ਸੱਜੇ) ਵਿਕਟ ਲੈਣ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਮਾਨਵ ਸੁਥਾਰ। 20-08-2026
ਗਾਲੇ, 19 ਅਗਸਤ (ਏਜੰਸੀ)-ਭਾਰਤ ਨੇ ਗਾਲ ਟੈਸਟ ’ਚ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜਤ ਬਣਾ ਲਈ ਹੈ। ਇਹ ਭਾਰਤ ਦਾ 600ਵਾਂ ਟੈਸਟ ਮੈਚ ਸੀ। ਸ੍ਰੀਲੰਕਾ ਨੂੰ ਜਿੱਤ ਲਈ 372 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ ਦੂਸਰੀ ਪਾਰੀ ’ਚ 206 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ ਦੀ ਜਿੱਤ ਦੇ ਹੀਰੋ 24 ਸਾਲ ਦੇ ਫਿਰਕੀ ਗੇਂਦਬਾਜ਼ ਮਾਨਵ ਸੁਥਾਰ ਰਹੇ। ਉਨ੍ਹਾਂ ਮੈਚ ’ਚ 10 ਵਿਕਟਾਂ ਹਾਸਿਲ ਕੀਤੀਆਂ। ਦੂਸਰੀ ਪਾਰੀ ’ਚ 55 ਦੌੜਾਂ ਦੇ ਕੇ 6 ਵਿਕਟਾਂ ਹਾਸਿਲ ਕਰਨ ਵਾਲੇ ਸੁਥਾਰ ਨੇ ਸ੍ਰੀਲੰਕਾ ਦੀਆਂ ਆਖਰੀ 4 ਵਿਕਟਾਂ ਸਿਰਫ਼ 10 ਗੇਂਦਾਂ ’ਚ ਹਾਸਿਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਦੇਵਦੱਤ ਪਡੀਕਲ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਭਾਰਤ ਨੇ ਪਹਿਲੀ ਪਾਰੀ ’ਚ ਵੱਡਾ ਸਕੋਰ ਖੜਾ ਕੀਤਾ। ਦੇਵਦੱਤ ਨੇ 167 ਦੌੜਾਂ, ਕੇ.ਐਲ. ਰਾਹੁਲ ਨੇ 82 ਦੌੜਾਂ ਤੇ ਧਰੁਵ ਜੁਰੇਲ ਨੇ 51 ਦੌੜਾਂ ਬਣਾਈਆਂ। ਸ੍ਰੀਲੰਕਾ ਵਲੋਂ ਪ੍ਰਭਾਤ ਜੈਸੂਰਿਆ ਨੇ 4 ਵਿਕਟਾਂ ਹਾਸਿਲ ਕੀਤੀਆਂ। ਭਾਰਤ ਦੀਆਂ 462 ਦੌੜਾਂ ਦੇ ਜਵਾਬ ’ਚ ਸ੍ਰੀਲੰਕਾ ਦੀ ਪਹਿਲੀ ਪਾਰੀ 284 ਦੌੜਾਂ ’ਤੇ ਸਿਮਟ ਗਈ। ਟੀਮ ਲਈ ਸੋਨਲ ਦਿਨੁਸ਼ਾ ਨੇ 100 ਦੌੜਾਂ ਤੇ ਡਿਕਵੇਲਾ ਨੇ 80 ਦੌੜਾਂ ਬਣਾਈਆਂ। ਭਾਰਤ ਵਲੋਂ ਮਾਨਵ ਸੁਧਾਰ ਨੇ 4 ਵਿਕਟਾਂ, ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਿਲ ਕੀਤੀਆਂ। ਭਾਰਤ ਨੂੰ 178 ਦੌੜਾਂ ਦੀ ਬੜਤ ਮਿਲੀ ਤੇ ਇਸ ਦੇ ਬਾਅਦ ਟੀਮ ਦੀ ਦੂਸਰੀ ਪਾਰੀ ’ਚ ਰਿਸ਼ਭ ਪੰਤ ਨੇ 66 ਦੌੜਾਂ, ਦੇਵਦੱਤ ਨੇ 44, ਕੇ.ਐਲ. ਰਾਹੁਲ ਨੇ 35 ਦੌੜਾਂ ਬਣਾਈਆਂ। ਭਾਰਤੀ ਦੀ ਦੂਜੀ ਪਾਰੀ 193 ਦੌੜਾਂ ’ਤੇ ਖਤਮ ਹੋਈ ਤੇ ਸ੍ਰੀਲੰਕਾ ਸਾਹਮਣੇ 372 ਦੌੜਾਂ ਦਾ ਟੀਚਾ ਰੱਖਿਆ। ਸ੍ਰੀਲੰਕਾ ਵਲੋਂ ਦਿਨੂਸ਼ਾ ਨੇ 84 ਤੇ ਧਨੰਜਯ ਨੇ 59 ਦੌੜਾਂ ਬਣਾਈਆਂ। ਧਨੰਜਯ ਨੂੰ ਜਡੇਜਾ ਨੇ ਆਊਟ ਕਰਕੇ 95 ਦੌੜਾਂ ਦੀ ਸਾਂਝੇਦਾਰੀ ਤੋੜੀ। ਇਸ ਤੋਂ ਬਾਅਦ ਨਿਰੋਸ਼ਨ ਡਿਕਵੇਲਾ ਵੀ ਆਊਟ ਹੋ ਗਏ। ਲੰਚ ਤੱਕ ਸ੍ਰੀਲੰਕਾ 6 ਵਿਕਟਾਂ ’ਤੇ 175 ਦੌੜਾਂ ਤੱਕ ਪਹੁੰਚਿਆ ਸੀ। ਇਸ ਦੇ ਬਾਅਦ ਮਾਨਵ ਸੁਥਾਰ ਨੇ 4 ਵਿਕਟਾਂ ਹਾਸਿਲ ਕਰਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ।
ਪਿਛਲੀ ਖ਼ਬਰ ਮੈਰੀਲੈਂਡ ’ਚ ਬਣੇਗਾ 10 ਹਜ਼ਾਰ ਦਰਸ਼ਕਾਂ ਵਾਲਾ ਕ੍ਰਿਕਟ ਸਟੇਡੀਅਮ ਭਾਰਤੀ ਮੂਲ ਦੇ ਸੰਜੇ ਗੋਵਿਲ ਦਾ ਵੱਡਾ ਕਦਮ ਅਗਲੀ ਖ਼ਬਰ ਮਹਿੰਗਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਦੋਸ਼ੀ-ਰੌਕੀ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।