08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਰਾਸ਼ਟਰਮੰਡਲ ਖੇਡਾਂ : ਟਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸ਼ੇਖੋ ਦੀ ਭਾਰਤੀ ਟੀਮ ’ਚ ਚੋਣ

ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਡਾ.ਜਤਿੰਦਰ ਸਾਬੀ)-ਰਾਸ਼ਟਰਮੰਡਲ ਖੇਡਾਂ ਲਈ ਪੰਜਾਬ ਦੇ ਟਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਦੀ ਭਾਰਤੀ ਟੀਮ ’ਚ ਚੋਣ ਹੋ ਗਈ ਹੈ। ਸਾਲ 2019 ਵਿਚ ਭਾਰਤੀ ਰਾਸ਼ਟਰੀ ਟਰੈਕ ਸਾਈਕਲਿੰਗ ਦਾ ਹਿੱਸਾ ਬਣਨ ਤੋਂ ਬਾਅਦ ਹਰਸ਼ਵੀਰ ਸਿੰਘ ਸੇਖੋ ਨੇ ਕੌਮਾਂਤਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਿਹਨਤ ਸਦਕਾ ਸਭ ਤੋਂ ਵੱਡਾ ਇਨਾਮ ਸਾਲ 2024 ’ਚ ਵਿਸ਼ਵ ਰੈਕਿੰਗ ਦੇ 13ਵੇਂ ਸਥਾਨ ਤੇ ਰਹਿ ਕੇ ਹਾਸਲ ਕਰਕੇ ਭਾਰਤ ਦੇ ਪਹਿਲੇ ਸਭ ਤੋਂ ਉੱਚੀ ਰੈਕਿੰਗ ਵਾਲੇ ਟਰੈਕ ਸਾਈਕਲਿਸਟ ਬਣਨ ਦਾ ਮਾਣ ਹਾਸਲ ਕੀਤਾ। ਕੋਚ ਗੁਰਬਾਜ ਸਿੰਘ ਨੇ ਦੱਸਿਆ ਕਿ ਹਰਸ਼ਵੀਰ ਸਿੰਘ ਸੇਖੋ ਨੇ 2023 ਦੀਆਂ ਏਸ਼ੀਅਨ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਰਾਸ਼ਟਰੀ ਪੱਧਰ ਤੇ ਕਈ ਤਗਮੇ ਜਿੱਤੇ ਤੇ ਇਸ ਵੇਲੇ ਇਸ ਦੀ ਚੋਣ ਏਸ਼ੀਆਈ ਖੇਡਾਂ ਤੇ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਦੇ ਵਿਚ ਹੋਈ ਹੈ।
ਪਿਛਲੀ ਖ਼ਬਰ ਵੈਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਸਰ ਗੈਰੀ ਸੋਬਰਸ ਦਾ ਦਿਹਾਂਤ ਅਗਲੀ ਖ਼ਬਰ ਅੱਜ ਇੰਗਲੈਂਡ ਤੇ ਫਰਾਂਸ ਹੋਣਗੇ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।