01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਇਤਿਹਾਸ, ਤਕਨਾਲੋਜੀ ਅਤੇ ਨਵੇਂ ਸੁਪਨਿਆਂ ਦਾ ਵਿਸ਼ਵ ਕੱਪ

ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਸਿਰਫ਼ ਇਕ ਫੁੱਟਬਾਲ ਟੂਰਨਾਮੈਂਟ ਨਹੀਂ, ਸਗੋਂ ਬਦਲਦੇ ਵਿਸ਼ਵ ਦੀ ਤਸਵੀਰ ਹੈ। ਇਸ ਵਾਰ ਮੈਦਾਨ ’ਚ ਸਿਰਫ਼ ਗੋਲ ਨਹੀਂ ਹੋ ਰਹੇ, ਸਗੋਂ ਨਵੇਂ ਰਿਕਾਰਡ ਬਣ ਰਹੇ ਹਨ, ਵਿਗਿਆਨ ਖੇਡ ਦਾ ਹਿੱਸਾ ਬਣ ਰਿਹਾ ਹੈ ਤੇ ਛੋਟੇ ਦੇਸ਼ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਚੁਣੌਤੀ ਦੇ ਰਹੇ ਹਨ। ਛੋਟੇ ਦੇਸ਼ਾਂ ਦਾ ਵੱਡਾ ਦਮ ਦੇਖਣ ਨੂੰ ਮਿਲਿਆ ਹੈ। ਕਈ ਛੋਟੇ ਤੇ ਉਭਰਦੇ ਫੁੱਟਬਾਲ ਦੇਸ਼ਾਂ ਜਿਵੇਂ ਕਿ ਕੇਪ ਵਰਡੇ ਨੇ ਰਵਾਇਤੀ ਤਾਕਤਾਂ (ਜਿਵੇਂ ਅਰਜਨਟੀਨਾ) ਨੂੰ ਸਖ਼ਤ ਟੱਕਰ ਦੇ ਕੇ ਸਾਬਤ ਕੀਤਾ ਕਿ ਹੁਣ ਵਿਸ਼ਵ ਫੁੱਟਬਾਲ ਦਾ ਨਕਸ਼ਾ ਬਦਲ ਰਿਹਾ ਹੈ। ਇਸ ਵਿਸ਼ਵ ਕੱਪ ’ਚ ਅਫ਼ਰੀਕੀ ਟੀਮਾਂ ਨੇ ਆਪਣੀ ਗਤੀ, ਤਾਕਤ ਤੇ ਨਿਡਰ ਫੁੱਟਬਾਲ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ। ਉਹ ਹੁਣ ਸਿਰਫ਼ ਹਿੱਸਾ ਲੈਣ ਨਹੀਂ, ਸਗੋਂ ਖਿਤਾਬ ਜਿੱਤਣ ਦੀ ਸੋਚ ਨਾਲ ਮੈਦਾਨ ’ਚ ਉਤਰ ਰਹੀਆਂ ਹਨ। ਵੀ.ਏ.ਆਰ ਦੇ ਰਾਹੀਂ ਲਏ ਗਏ ਕਈ ਅਹਿਮ ਫ਼ੈਸਲਿਆਂ ਨੇ ਫਿਰ ਸਵਾਲ ਖਡ਼੍ਹੇ ਕੀਤੇ ਕਿ ਕੀ ਤਕਨਾਲੋਜੀ ਹਮੇਸ਼ਾ ਵਿਵਾਦ ਖ਼ਤਮ ਕਰ ਸਕਦੀ ਹੈ ਜਾਂ ਨਵੇਂ ਵਿਵਾਦ ਵੀ ਜਨਮ ਲੈਂਦੇ ਰਹਿਣਗੇ। ਅੱਜ ਰਾਊਂਡ ਆਫ਼ 16 ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸਦੇ ਨਾਲ ਰੋਮਾਂਚ ਹੁਣ ਹੋਰ ਵਧੇਗਾ ਤੇ ਅਜੇਹੇ ਕਰਿਸ਼ਮੇ ਹੋਰ ਦੇਖਣ ਨੂੰ ਮਿਲਣਗੇ।
ਪਿਛਲੀ ਖ਼ਬਰ ਮੈਲਬੌਰਨ ’ਚ ਪੰਜਾਬੀ ਨੌਜਵਾਨ ’ਤੇ ਹਮਲਾ ਅਗਲੀ ਖ਼ਬਰ ਰੋਮਾਂਚਕ ਮੈਚ ’ਚ ਮਿਸਰ ਨੇ ਪਹਿਲੀ ਵਾਰ ਜਿੱਤਿਆ ਨਾਕਆਉਟ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।