ਢਾਕਾ, 24 ਨਵੰਬਰ (ਏ.ਪੀ.)-ਬੰਗਲਾਦੇਸ਼ ਦੀ ਸੱਤਾ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਸ਼ੇਖ ਹਸੀਨਾ 16 ਦਸੰਬਰ ਨੂੰ ਭਾਰਤ ਵਿਚ ਆਪਣੀ ਜਲਾਵਤਨੀ ਤੋਂ ਵਤਨ ਵਾਪਿਸ ਆਉਣ ਦੀ ਯੋਜਨਾ ਬਣਾ ਰਹੇ ਹਨ। ਇਹ ਉਹ ਦਿਨ ਹੈ ਜਦੋਂ ਦੇਸ਼ ‘ਵਿਜੈ ਦਿਵਸ’ ਵਜੋਂ ਮਨਾਉਂਦਾ ਹੈ, ਕਿਉਂਕਿ ਇਸ ਦਿਨ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਸੀ।
ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿਚ, ਜਿਸ ’ਚ ਉਨ੍ਹਾਂ ਦੀ ਵਾਪਸੀ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਵਾਪਸੀ ਲਈ ਰਾਸ਼ਟਰੀ ਏਅਰਲਾਈਨ (ਸਰਕਾਰੀ ਜਹਾਜ਼ ਸੇਵਾ) ਰਾਹੀਂ ਪ੍ਰਬੰਧ ਕਰਨ। ਬੁਲਾਰੇ ਸਈਦ ਮੁਜ਼ੰਮਲ ਅਲੀ ਨੇ ਬਿਆਨ ਵਿਚ ਕਿਹਾ ਕਿ ਕਿਉਂਕਿ 5 ਅਗਸਤ, 2024 ਨੂੰ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਇੱਕ ਜਹਾਜ਼ ਰਾਹੀਂ ਭਾਰਤ ਲਿਜਾਇਆ ਗਿਆ ਸੀ।