24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਯੁੱਧਿਆ ਤੋਂ ਜਨਕਪੁਰ ਲਈ ਨਵੀਂ ਰੇਲਗੱਡੀ ਰਾਹੀਂ 400 ਸ਼ਰਧਾਲੂ ਨਿਪਾਲ ਪਹੁੰਚੇ

ਕਾਠਮੰਡੂ, 24 ਨਵੰਬਰ (ਪੀ.ਟੀ.ਆਈ.)-ਅਯੁੱਧਿਆ ਤੋਂ ਸ਼ੁਰੂ ਕੀਤੀ ਗਈ ਨਵੀਂ ਸਿੱਧੀ ਰੇਲ ਸੇਵਾ ਰਾਹੀਂ 400 ਭਾਰਤੀ ਸ਼ਰਧਾਲੂ ਨਿਪਾਲ ਦੇ ਜਨਕਪੁਰ ਵਿਖੇ ਪਹੁੰਚੇ । ਇਸ ਰੇਲ ਸੇਵਾ ਦਾ ਨਾਮ ‘ਸਰਯੂ-ਕਮਲਾ ਐਕਸਪ੍ਰੈੱਸ’ ਰੱਖਿਆ ਗਿਆ ਹੈ। ਇਹ ਰੇਲਗੱਡੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਨਿਪਾਲ ਦੇ ਜਨਕਪੁਰ ਧਾਮ ਨੂੰ ਆਪਸ ਵਿਚ ਜੋੜਦੀ ਹੈ । ਲਗਭਗ 604 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 19 ਘੰਟੇ ਲੱਗਣਗੇ। ਇਹ ਰੇਲਗੱਡੀ ਹਫ਼ਤੇ ਵਿਚ...

ਅਜੀਤ ਡੈਸਕ 25-11-2026

ਕਾਠਮੰਡੂ, 24 ਨਵੰਬਰ (ਪੀ.ਟੀ.ਆਈ.)-ਅਯੁੱਧਿਆ ਤੋਂ ਸ਼ੁਰੂ ਕੀਤੀ ਗਈ ਨਵੀਂ ਸਿੱਧੀ ਰੇਲ ਸੇਵਾ ਰਾਹੀਂ 400 ਭਾਰਤੀ ਸ਼ਰਧਾਲੂ ਨਿਪਾਲ ਦੇ ਜਨਕਪੁਰ ਵਿਖੇ ਪਹੁੰਚੇ । ਇਸ ਰੇਲ ਸੇਵਾ ਦਾ ਨਾਮ ‘ਸਰਯੂ-ਕਮਲਾ ਐਕਸਪ੍ਰੈੱਸ’ ਰੱਖਿਆ ਗਿਆ ਹੈ। ਇਹ ਰੇਲਗੱਡੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਨਿਪਾਲ ਦੇ ਜਨਕਪੁਰ ਧਾਮ ਨੂੰ ਆਪਸ ਵਿਚ ਜੋੜਦੀ ਹੈ ।

ਲਗਭਗ 604 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 19 ਘੰਟੇ ਲੱਗਣਗੇ। ਇਹ ਰੇਲਗੱਡੀ ਹਫ਼ਤੇ ਵਿਚ ਇਕ ਵਾਰ ਚੱਲੇਗੀ । ਜਨਕਪੁਰ ਰੇਲਵੇ ਸਟੇਸ਼ਨ ’ਤੇ ਪਹੁੰਚਣ ਵਾਲੇ ਭਾਰਤੀ ਸ਼ਰਧਾਲੂਆਂ ਦਾ ਨਿਪਾਲ ਦੇ ਮੰਤਰੀ ਰਾਮਜੀ ਯਾਦਵ ਅਤੇ ਮਧੇਸ਼ ਪ੍ਰਦੇਸ਼ ਦੇ ਮੁੱਖ ਮੰਤਰੀ ਸਰੋਜ ਕੁਮਾਰ ਯਾਦਵ ਨੇ ਫੁੱਲਾਂ ਅਤੇ ਰਵਾਇਤੀ ਸਨਮਾਨ ਨਾਲ ਸਵਾਗਤ ਕੀਤਾ ।

ਪਿਛਲੀ ਖ਼ਬਰ ਰਿਆਧ ’ਚ ਹੂਤੀ ਬਾਗੀਆਂ ਦਾ ਹਮਲਾ 2 ਭਾਰਤੀਆਂ ਸਮੇਤ 11 ਜ਼ਖ਼ਮੀ ਅਗਲੀ ਖ਼ਬਰ ਅਮਰੀਕਾ ਵਲੋਂ ਭਾਰਤ ਸਮੇਤ 16 ਦੇਸ਼ਾਂ ’ਤੇ ਟੈਰਿਫ ਵਧਾਉਣ ਦੀ ਤਿਆਰੀ