10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਹਾਕੀ ਪ੍ਰੋ ਲੀਗ ’ਚ ਭਾਰਤ-ਪਾਕਿਸਤਾਨ ਵਿਚਾਲੇ ਮੈਚ ਅੱਜ

ਅਜੀਤ ਡੈਸਕ 23-06-2026
ਲੰਡਨ, 22 ਜੂਨ (ਪੀ.ਟੀ.ਆਈ.)-ਓਲੰਪਿਕ ਚੈਂਪੀਅਨ ਨੀਦਰਲੈਂਡਜ਼ ‘ਤੇ ਰੋਮਾਂਚਕ ਜਿੱਤ ਤੋਂ ਉਤਸ਼ਾਹਿਤ, ਭਾਰਤੀ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ ਐਫ.ਆਈ.ਐਚ. ਪ੍ਰੋ ਲੀਗ ਦੇ ਲੰਡਨ ਪੜਾਅ ਦੇ ਸ਼ੁਰੂਆਤੀ ਮੈਚ ’ਚ ਰਵਾਇਤੀ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰਨ ‘ਤੇ ਆਪਣੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। 20024 ਵਿੱਚ ਚੀਨ ਦੇ ਹੁਲੁਨਬੁਇਰ ’ਚ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਆਪਣੇ ਮੁਕਾਬਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਉਸ ਮੈਚ ’ਚ, ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੇ 2 ਗੋਲਾਂ ਦੀ ਬਦੌਲਤ 2-1 ਨਾਲ ਜਿੱਤ ਦਰਜ ਕੀਤੀ ਸੀ।
ਭਾਰਤ ਨੇ ਰੋਟਰਡੈਮ ਵਿਚ ਆਪਣੇ ਚਾਰ ਮੈਚਾਂ ਵਿੱਚੋਂ ਦੋ ਜਿੱਤੇ। ਐਤਵਾਰ ਨੂੰ, ਰੋਟਰਡੈਮ ਪੜਾਅ ਦੇ ਫਾਈਨਲ ਮੈਚ ’ਚ, ਉਨ੍ਹਾਂ ਨੇ ਮੇਜ਼ਬਾਨ ਤੇ ਵਿਸ਼ਵ ਨੰਬਰ ਦੋ ਨੀਦਰਲੈਂਡਜ਼ ਨੂੰ 3-2 ਨਾਲ ਹਰਾਇਆ। ਭਾਰਤ ਦੀ ਦੂਜੀ ਜਿੱਤ (3-1) ਮੌਜੂਦਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਨੰਬਰ ਪੰਜ ਜਰਮਨੀ ਵਿਰੁੱਧ ਹੋਈ।
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈ.ਬੀ. ਤੇ ਉਨ੍ਹਾਂ ਦੀ ਧੀ ਈਵਾ ਯੋਗ ਕਰਦੇ ਹੋਏ।... ਅਗਲੀ ਖ਼ਬਰ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਖੇਡ ਪ੍ਰਸ਼ਾਸਨ ’ਚ ਪਾਰਦਰਸ਼ਤਾ ਲਈ ਚੁੱਕਿਆ ਅਹਿਮ ਕਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।