05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

-ਤੀਰਅੰਦਾਜ਼ੀ ਵਿਸ਼ਵ ਕੱਪ-ਸਿਮਰਨਜੀਤ ਤੇ ਸਾਹਿਲ ਦੇ ਯਤਨਾ ਸਦਕਾ ਭਾਰਤ ਤਗਮੇ ਦੀ ਦੌੜ 'ਚ

ਅਜੀਤ ਡੈਸਕ 09-05-2026

ਸ਼ੰਘਾਈ, 8 ਮਈ (ਪੀ.ਟੀ.ਆਈ.)-ਰਿਕਰਵ ਤੀਰਅੰਦਾਜ਼ ਸਿਮਰਨਜੀਤ ਕੌਰ ਤੇ ਕੰਪਾਊਾਡ ਤੀਰਅੰਦਾਜ਼ ਸਾਹਿਲ ਜਾਧਵ ਨੇ ਆਪਣੇ ਪਹਿਲੇ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ | ਏਸ਼ੀਅਨ ਖੇਡਾਂ ਦੀ ਟੀਮ ਦੀ ਕਾਂਸੀ ਤਗਮਾ ਜੇਤੂ ਸਿਮਰਨਜੀਤ ਨੇ ਵਿਸ਼ਵ ਕੱਪ ਦੇ ਦੂਜੇ ਪੜਾਅ ਵਿਚ ਸੈਮੀਫਾਈਨਲ ਵਿਚ ਪਹੁੰਚ ਕੇ ਆਪਣੇ ਵਿਅਕਤੀਗਤ ਮÏਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ | ਉਹ ਪਹਿਲਾਂ ਕੁਆਲੀਫਾਇੰਗ ਰਾਊਾਡ ਵਿਚ ਦੀਪਿਕਾ ਕੁਮਾਰੀ ਤੋਂ ਤਿੰਨ ਅੰਕ ਪਿੱਛੇ ਰਹਿਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ | ਹਰਿਆਣਾ ਦੀ 27 ਸਾਲਾ ਖਿਡਾਰਨ ਹੁਣ ਆਪਣਾ ਪਹਿਲਾ ਵਿਸ਼ਵ ਕੱਪ ਤਗਮਾ ਹਾਸਲ ਕਰਨ ਤੋਂ ਸਿਰਫ਼ ਇਕ ਜਿੱਤ ਦੂਰ ਹੈ, ਉਸਨੇ ਤਾਈਵਾਨੀ ਫੋਂਗ ਯੂ-ਝੂ ਨੂੰ ਸਿੱਧੇ ਸੈੱਟਾਂ ਵਿਚ 6-0 (27-24, 28-26, 29-26) ਨਾਲ ਹਰਾ ਦਿੱਤਾ ਹੈ | ਇਸ ਦੌਰਾਨ ਸਾਹਿਲ ਤਗਮੇ ਦੀ ਦÏੜ 'ਚ ਇਕ ਬਹਿਤਰੀਨ ਖਿਡਾਰੀ ਵਜੋਂ ਉੱਭਰੇ | ਪਿਛਲੇ ਮਹੀਨੇ ਹੀ ਵਿਸ਼ਵ ਕੱਪ 'ਚ ਆਪਣਾ ਡੈਬਿਊ ਕਰਨ ਵਾਲੇ 25 ਸਾਲਾ ਤੀਰਅੰਦਾਜ਼ ਨੇ ਆਸਟਰੀਆ ਦੇ ਨਿਕੋ ਵੀਨਰ ਨੂੰ ਇੱਕ ਰੋਮਾਂਚਕ ਸ਼ੂਟ-ਆਫ ਵਿੱਚ ਹਰਾ ਕੇ ਪੁਰਸ਼ਾਂ ਦੇ ਕੰਪਾਊਾਡ ਈਵੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ, ਸਾਹਿਲ ਨੇ 10-9 ਦੀ ਜਿੱਤ ਪ੍ਰਾਪਤ ਕੀਤੀ | ਵਿਸ਼ਵ ਕੱਪ ਦੇ ਤਗਮੇ ਤੋਂ ਸਿਰਫ਼ ਇਕ ਜਿੱਤ ਦੂਰ, ਸਾਹਿਲ ਸੈਮੀਫਾਈਨਲ 'ਚ ਫਰਾਂਸ ਦੇ ਨਿਕੋਲਸ ਗਿਰਾਰਡ ਨਾਲ ਭਿੜੇਗਾ |

ਪਿਛਲੀ ਖ਼ਬਰ ਕੈਨੇਡਾ 'ਚ ਜਬਰੀ ਵਸੂਲੀ ਦੇ ਸ਼ੱਕ 'ਚ ਪੰਜਾਬੀ ਗਿ੍ਫ਼ਤਾਰ ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਹਨੀ ਟ੍ਰੈਪ ਤੇ ਸੁਰੱਖਿਆ ਜੋਖ਼ਮਾਂ ਵਿਰੁੱਧ ਚੇਤਾਵਨੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।