ਨਵੀਂ ਦਿੱਲੀ, 2 ਸਤੰਬਰ (ਯੂ.ਐਨ.ਆਈ.)-ਭਾਰਤ ਅਗਲੇ ਸਾਲ 14 ਤੋਂ 28 ਫਰਵਰੀ ਤੱਕ ਹੋਣ ਵਾਲੀ ਪਹਿਲੀ ਮਹਿਲਾ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ, ਜਿਸ ਦੇ ਸਾਰੇ ਮੈਚ ਮੁੰਬਈ ਅਤੇ ਵਡੋਦਰਾ ਵਿਚ ਖੇਡੇ ਜਾਣਗੇ।ਛੇ ਟੀਮਾਂ ਦਾ ਇਹ ਟੂਰਨਾਮੈਂਟ ਪਹਿਲਾਂ ਸ੍ਰੀਲੰਕਾ ਵਿਚ ਹੋਣਾ ਤੈਅ ਹੋਇਆ ਸੀ ਪਰ ਸ੍ਰੀਲੰਕਾ ਕ੍ਰਿਕਟ ਨਾਲ ਜੁੜੇ ਪ੍ਰਸ਼ਾਸਨਿਕ ਵਿਵਾਦਾਂ ਦੇ ਚਲਿਦਆਂ ਇਸ ਨੂੰ ਭਾਰਤ ਵਿਚ ਤਬਦੀਲ ਕਰ ਦਿੱਤਾ ਗਿਆ। ਟੂਰਨਾਮੈਂਟ ਵਿਚ ਆਸਟ੍ਰੇਲੀਆ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ।