05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਹਨੀ ਟ੍ਰੈਪ ਤੇ ਸੁਰੱਖਿਆ ਜੋਖ਼ਮਾਂ ਵਿਰੁੱਧ ਚੇਤਾਵਨੀ ਦਿੱਤੀ

ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਪੀਟੀਆਈ-ਸੰਭਾਵੀ 'ਹਨੀ ਟ੍ਰੈਪ, ਕਾਨੂੰਨੀ ਦੇਣਦਾਰੀਆਂ ਤੇ ਸੁਰੱਖਿਆ ਜੋਖਮਾਂ' ਵਿਰੁੱਧ ਚੇਤਾਵਨੀ ਦਿੰਦੇ ਹੋਏ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦÏਰਾਨ ਖਿਡਾਰੀਆਂ, ਸਹਾਇਤਾ ਸਟਾਫ ਮੈਂਬਰਾਂ ਤੇ ਟੀਮ ਅਧਿਕਾਰੀਆਂ ਦੇ ਹੋਟਲ ਕਮਰਿਆਂ 'ਚ ਅਣਅਧਿਕਾਰਤ ਵਿਅਕਤੀਆਂ ਦੇ ਪ੍ਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਹੈ, ਬੋਰਡ ਦੀ ਭਿ੍ਸ਼ਟਾਚਾਰ ਵਿਰੋਧੀ ਇਕਾਈ (ਏ.ਸੀ.ਯੂ.) ਵਲੋਂ 'ਦੁਰਵਿਵਹਾਰ ਅਤੇ ਪ੍ਰੋਟੋਕੋਲ ਉਲੰਘਣਾ' ਦੀਆਂ ਘਟਨਾਵਾਂ ਬਾਰੇ ਖੁਲਾਸੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ | 10 ਆਈਪੀਐਲ ਫ੍ਰੈਂਚਾਇਜ਼ੀ ਨੂੰ ਜਾਰੀ ਕੀਤੇ ਇਕ ਪੱਤਰ 'ਚ ਬੋਰਡ ਨੇ ਕਿਹਾ ਕਿ ਖਿਡਾਰੀਆਂ ਤੇ ਅਧਿਕਾਰੀਆਂ ਦੇ ਕਮਰਿਆਂ ਵਿਚ ਦਾਖਲ ਹੋਣ ਲਈ ਮਹਿਮਾਨਾਂ ਲਈ ਟੀਮ ਪ੍ਰਬੰਧਕਾਂ ਤੋਂ ਲਿਖਤੀ ਇਜਾਜ਼ਤ ਲੈਣਾ ਲਾਜ਼ਮੀ ਹੋਵੇਗਾ | ਇਸ ਦੇ ਨਾਲ ਹੀ ਖ਼ਿਡਾਰੀਆਂ ਦੀਆਂ ਕੁੱਝ ਗਤੀਵਿਧੀਆਂ 'ਤੇ ਵੀ ਪਾਬੰਦੀ ਐਲਾਨੀ ਗਈ ਹੈ |

ਪਿਛਲੀ ਖ਼ਬਰ -ਤੀਰਅੰਦਾਜ਼ੀ ਵਿਸ਼ਵ ਕੱਪ-ਸਿਮਰਨਜੀਤ ਤੇ ਸਾਹਿਲ ਦੇ ਯਤਨਾ ਸਦਕਾ ਭਾਰਤ ਤਗਮੇ ਦੀ ਦੌੜ 'ਚ ਅਗਲੀ ਖ਼ਬਰ ਮਲਟੀ-ਸਪੋਰਟਸ ਈਵੈਂਟਸ 'ਚ ਛੁੱਟੀ ਮਨਾਉਣ ਵਾਲੇ ਅਧਿਕਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ-ਮੰਤਰਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।