03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਰਬਤਾਰੋਹੀ ਬਲਜੀਤ ਕੌਰ ਦੀ ਤੇਨਜ਼ਿੰਗ ਨੋਰਗੇ ਐਡਵੈਂਚਰ ਪੁਰਸਕਾਰਾਂ ਲਈ ਚੋਣ

ਨਵੀਂ ਦਿੱਲੀ, 2 ਸਤੰਬਰ (ਯੂ. ਐਨ.

ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਯੂ.ਐਨ.ਆਈ.)-ਖੇਡ ਮੰਤਰਾਲੇ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਪਰਬਤਾਰੋਹੀ ਬਲਜੀਤ ਕੌਰ ਨੂੰ ਸਾਲ 2024 ਲਈ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਪੁਰਸਕਾਰਾਂ (ਟੀ.ਐਨ.ਐਨ.ਏ.ਏ.) ਲਈ ਚੁਣਿਆ ਗਿਆ ਹੈ, ਜੋ ਕਿ ਇਕ ਹੀ ਸੀਜ਼ਨ ’ਚ 8000 ਮੀਟਰ ਉੱਚੇ 5 ਪਰਬਤਾਂ ’ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਹੈ।ਰਿਮੋ ਸਾਹਾ ਨੂੰ ‘ਵਾਟਰ ਐਡਵੈਂਚਰ’ ਅਤੇ ਸ਼ਿਵ ਪ੍ਰਸਾਦ ਚਮੋਲੀ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਲਈ ਚੁਣਿਆ ਗਿਆ ਹੈ।ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਸਾਹਸ ਵਿਚ ਪ੍ਰਾਪਤੀਆਂ ਲਈ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਸਨਮਾਨਾਂ ਵਿਚੋਂ ਇੱਕ ਹਨ।ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਸਾਹਸੀ ਖੇਡਾਂ ਅਤੇ ਉਦੇਸ਼ਪੂਰਨ ਚੁਣੌਤੀਆਂ ਨੂੰ ਮਾਨਤਾ ਦੇਣਾ ਹੈ।ਪੁਰਸਕਾਰ ਜੇਤੂਆਂ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਰਾਸ਼ਟਰੀ ਖੇਡ ਪੁਰਸਕਾਰ 2025 ਦੇ ਨਾਲ-ਨਾਲ ਆਪਣੇ ਸਨਮਾਨ ਪ੍ਰਾਪਤ ਹੋਣਗੇ। ਸਮਾਰੋਹ ਦੀ ਮਿਤੀ ਦਾ ਐਲਾਨ ਵੱਖਰੇ ਤੌਰ ‘ਤੇ ਕੀਤਾ ਜਾਵੇਗਾ। ਹਰੇਕ ਪ੍ਰਾਪਤਕਰਤਾ ਨੂੰ ਇਕ ਮੋਮੈਂਟੋ, ਇਕ ਸਰਟੀਫਿਕੇਟ ਅਤੇ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।ਇਹ ਪੁਰਸਕਾਰ ਚਾਰ ਸ਼੍ਰੇਣੀਆਂ ਵਿਚ ਦਿੱਤੇ ਜਾਂਦੇ ਹਨ- ਲੈਂਡ ਐਡਵੈਂਚਰ, ਵਾਟਰ ਐਡਵੈਂਚਰ, ਏਅਰ ਐਡਵੈਂਚਰ ਅਤੇ ਲਾਈਫਟਾਈਮ ਅਚੀਵਮੈਂਟ।

ਪਿਛਲੀ ਖ਼ਬਰ ‘ ਆਈਸ ’ ਵਲੋਂ ਪੰਜਾਬੀ ਸਮੇਤ 2,197 ਗ੍ਰਿਫ਼ਤਾਰ ਅਗਲੀ ਖ਼ਬਰ ਸੇਲ ਤੋਂ 1 ਪੌਂਡ ਦਾ ਖਰੀਦਿਆ ਪੱਥਰ ਦਾ ਕੁੱਤਾ 5200 ਪੌਂਡ ’ ਚ ਵਿਕਿਆ 600 ਸਾਲ ਤੋਂ ਵੱਧ ਪੁਰਾਣੀ ਹੈ ਦੁਰਲੱਭ ਚੀਨੀ ਕਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।