05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੇ.ਐਸ.ਸੀ.ਏ. ਨੇ 10,057 ਵਾਧੂ ਮੁਫ਼ਤ ਆਈ.ਪੀ.ਐਲ. ਟਿਕਟਾਂ ਦੀ ਮੰਗ ਕੀਤੀ-ਬੀ.ਸੀ.ਸੀ.ਆਈ.

ਅਜੀਤ ਡੈਸਕ 09-05-2026

ਬੈਂਗਲੁਰੂ, 8 ਮਈ (ਪੀ.ਟੀ.ਆਈ.)-ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਵੱਲੋਂ 10,057 ਵਾਧੂ ਮੁਫ਼ਤ ਟਿਕਟਾਂ ਦੀ ਮੰਗ ਕਰਨ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਤੇ ਪਲੇਆਫ ਮੈਚਾਂ ਨੂੰ ਇੱਥੇ ਐਮ. ਚਿੰਨਾਸਵਾਮੀ ਸਟੇਡੀਅਮ ਤੋਂ ਹਟਾ ਦਿੱਤਾ | ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ | ਪਰੰਪਰਾ ਅਨੁਸਾਰ, ਰਾਇਲ ਚੈਲੇਂਜਰਜ਼ ਬੈਂਗਲੁਰੂ ਮÏਜੂਦਾ ਚੈਂਪੀਅਨ ਹੋਣ ਦੇ ਨਾਤੇ ਫਾਈਨਲ ਦੀ ਮੇਜ਼ਬਾਨੀ ਕਰਨ ਵਾਲਾ ਸੀ |
ਹਾਲਾਂਕਿ, ਆਈ.ਪੀ.ਐਲ. ਚੇਅਰਮੈਨ ਅਰੁਣ ਧੂਮਲ ਨੇ ਦੱਸਿਆ ਕਿ ਇਸ ਸਟੇਡੀਅਮ ਵਿਚ ਫਾਈਨਲ ਦੀ ਮੇਜ਼ਬਾਨੀ ਕਰਨਾ ਅਸੰਭਵ ਹੋ ਗਿਆ ਸੀ ਕਿਉਂਕਿ ਇਸ ਸਥਾਨ 'ਤੇ ਮੁਫ਼ਤ ਟਿਕਟਾਂ ਦੀ ਬਹੁਤ ਜ਼ਿਆਦਾ ਮੰਗ ਸੀ, ਜਿਸਦੀ ਬੈਠਣ ਦੀ ਸਮਰੱਥਾ ਮੁਕਾਬਲਤਨ ਘੱਟ ਹੈ | ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਲਗਭਗ 35,000 ਦਰਸ਼ਕਾਂ ਦੀ ਸਮਰੱਥਾ ਹੈ |

ਪਿਛਲੀ ਖ਼ਬਰ ਆਕਾਸ਼ਵਾਣੀ ਦੇ 9 ਦਹਾਕਿਆਂ ਨੂੰ ਸਮਰਪਿਤ ਕਰਵਾਈ ਗਈ ਦੌੜ ਅਗਲੀ ਖ਼ਬਰ ਚੀਨੀ ਖੁਫੀਆ ਏਜੰਸੀ ਲਈ ਕੰਮ ਕਰਨ ਦੇ ਦੋਸ਼ 'ਚ ਬਿ੍ਟਿਸ਼ ਇਮੀਗ੍ਰੇਸ਼ਨ ਅਧਿਕਾਰੀ ਦੋਸ਼ੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।