ਬਿਆਸ, (ਅੰਮ੍ਰਿਤਸਰ), 5 ਸਤੰਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਆਪਣੀ ਸੰਗਤ ਨੂੰ ਨਵਾਂ ਟਰੈਫਿਕ ਰੂਟ ਦਿੱਤਾ ਗਿਆ ਹੈ। ਸੰਗਤ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰਾੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ। ਬੀਤੀ 30 ਅਗਸਤ ਨੂੰ ਬਿਆਸ ਦਰਿਆ ਪੁੱਲ ’ਤੇ ਉਸਾਰੀ ਦਾ ਕੰਮ ਚਲਦਿਆਂ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ ਸੀ ਅਤੇ ਇਹ ਵਿਸ਼ਾ ਕਾਫੀ ਚਰਚਿਤ ਵੀ ਰਿਹਾ। ਇਸ ਜਾਮ ’ਚ ਬਹੁਤ ਸਾਰੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸੋਸ਼ਲ ਪੋਸਟ ਰਾਹੀਂ ਇਸ ਨਵੇਂ ਟਰੈਫਿਕ ਰੂਟ ਦੀ ਪੁਸ਼ਟੀ ਹੋਈ ਹੈ।
ਤਾਜ਼ਾ ਖ਼ਬਰਾਂ
Free
ਡੇਰਾ ਰਾਧਾ ਸੁਆਮੀ ਦੀ ਸੰਗਤ ਨੂੰ ਮਿਲਿਆ ਨਵਾਂ ਟਰੈਫਿਕ ਰੂਟ
ਬਿਆਸ, (ਅੰਮ੍ਰਿਤਸਰ), 5 ਸਤੰਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਆਪਣੀ ਸੰਗਤ ਨੂੰ ਨਵਾਂ ਟਰੈਫਿਕ ਰੂਟ ਦਿੱਤਾ ਗਿਆ ਹੈ। ਸੰਗਤ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰਾੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ।
ਅਜੀਤ ਡੈਸਕ
05-09-2026