18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

-ਸਟ੍ਰੀਟ ਚਾਇਲਡ ਵਿਸ਼ਵ ਕੱਪ- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਕਰੇਗੀ ਭਾਰਤ ਦੀ ਨੁਮਾਇੰਦਗੀ <br/>

ਅਜੀਤ ਡੈਸਕ 18-04-2026

ਜਲੰਧਰ, 17 ਅਪ੍ਰੈਲ (ਡਾ. ਜਤਿੰਦਰ ਸਾਬੀ)-ਇਸ ਸਾਲ ਜੂਨ 'ਚ ਅਮਰੀਕਾ, ਕੈਨੇਡਾ ਤੇ ਮੈਕਸੀਕੋ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਸਟ੍ਰੀਟ ਚਾਇਲਡ ਵਿਸ਼ਵ ਕੱਪ 5 ਤੋਂ 15 ਮਈ 2026 ਤੱਕ ਮੈਕਸੀਕੋ 'ਚ ਕਰਵਾਇਆ ਜਾਵੇਗਾ | ਜਿਸ 'ਚ ਦੁਨੀਆ ਭਰ ਤੋਂ 17 ਕੁੜੀਆਂ ਦੀਆਂ ਤੇ 13 ਮੁੰਡਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ | ਇਹ ਟੀਮਾਂ ਫੁੱਟਬਾਲ ਟੂਰਨਾਮੈਂਟ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ, ਕਲਾ ਪ੍ਰਦਰਸ਼ਨ ਤੇ ਐਡਵੋਕੇਸੀ ਪ੍ਰੋਗਰਾਮਾਂ 'ਚ ਵੀ ਭਾਗ ਲੈਣਗੀਆਂ | ਮੁੰਡਿਆਂ ਦੀਆਂ ਟੀਮਾਂ 'ਚ ਵੇਲਜ਼, ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਬੁਰੁੰਡੀ, ਡੀ.ਆਰ.ਸੀ., ਮਿਸਰ, ਹੰਗਰੀ, ਭਾਰਤ, ਜ਼ਿੰਬਾਬਵੇ, ਨਿਪਾਲ, ਪਾਕਿਸਤਾਨ, ਮੈਕਸੀਕੋ, ਮਲੇਸ਼ੀਆ ਤੇ ਇੰਡੋਨੇਸ਼ੀਆ ਸ਼ਾਮਲ ਹਨ, ਜਦਕਿ ਕੁੜੀਆਂ ਦੀਆਂ ਟੀਮਾਂ 'ਚ ਬ੍ਰਾਜ਼ੀਲ, ਬੰਗਲਾਦੇਸ਼, ਬੋਲੀਵੀਆ, ਡੀ.ਆਰ.ਸੀ., ਕੈਨੇਡਾ, ਘਾਨਾ, ਮੈਕਸੀਕੋ, ਫਿਲਸਤੀਨ, ਇੰਗਲੈਂਡ, ਫਿਲੀਪੀਨਜ਼, ਕੇਨਿਆ, ਅਮਰੀਕਾ, ਜਰਮਨੀ, ਦੱਖਣੀ ਅਫਰੀਕਾ ਤੇ ਵੇਲਜ਼ ਦੀਆਂ ਟੀਮਾਂ ਸ਼ਾਮਲ ਹਨ | ਇਹ ਮਾਣ ਦੀ ਗੱਲ ਹੈ ਕਿ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਟੀਮ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮÏਕਾ ਮਿਲਿਆ ਹੈ | ਸੀਲਾਸ ਸਿੱਧੂ, ਅਰਸ਼ਦੀਪ, ਜਸ਼ਨਪ੍ਰੀਤ, ਰਾਜਨ ਜੱਖੂ, ਸਮੀਰ, ਰਮਿੰਦਰ ਸਿੰਘ, ਸੈਮ ਮਸੀਹ, ਸ਼ਮਸ਼ੇਰ ਸਿੰਘ ਆਕਾਸ਼ (ਗੋਲਕੀਪਰ), ਰੌਨਿਕ ਤੇ ਟੀਮ ਦੇ ਮੈਂਬਰ ਅਨਵਰ ਅਲੀ (ਮੁੱਖ ਕੋਚ), ਹਰਸ਼ ਜੈਸੁਖ ਚੋਟਾਲੀਆ (ਟੀਮ ਲੀਡਰ), ਨੂਪੁਰ ਨਾਗ (ਟੀਮ ਮੈਨੇਜਰ) ਇਸ ਟੀਮ ਦਾ ਹਿੱਸਾ ਹੋਣਗੇ | ਇਸ ਮÏਕੇ 'ਤੇ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਖਿਡਾਰੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੂਰੀ ਲਗਨ ਤੇ ਇਮਾਨਦਾਰੀ ਨਾਲ ਖੇਡਣ, ਦੇਸ਼ ਦਾ ਨਾਮ ਰÏਸ਼ਨ ਕਰਨ |

ਪਿਛਲੀ ਖ਼ਬਰ ਬੇਟਾ ਅਮਰੀਕੀ ਫ਼ੌਜ 'ਚ ਅਤੇ ਮਾਂ ਇਮੀਗ੍ਰੇਸ਼ਨ ਹਿਰਾਸਤ 'ਚ... ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਰਾਜਸਥਾਨ ਰਾਇਲਜ਼ ਦੇ ਮੈਨੇਜਰ ਨੂੰ ਲਗਾਇਆ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।