11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਟੀਮ ਹੋਵੇਗੀ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤ ਤੋਂ ਰਵਾਨਾ <br/>

ਅਜੀਤ ਡੈਸਕ 08-03-2026

ਨਵੀਂ ਦਿੱਲੀ, 7 ਮਾਰਚ (ਪੀ.ਟੀ.ਆਈ.)-ਈਰਾਨ 'ਤੇ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਦੌਰਾਨ ਅੰਤਰਰਾਸ਼ਟਰੀ ਹਵਾਈ ਖੇਤਰ ਵਿਚ ਵਿਘਨ ਪੈਣ ਤੋਂ ਬਾਅਦ, ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਇਸ ਹਫਤੇ ਦੇ ਅੰਤ 'ਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵਲੋਂ ਪ੍ਰਦਾਨ ਕੀਤੀਆਂ ਗਈਆਂ ਚਾਰਟਰ ਉਡਾਣਾਂ ਰਾਹੀਂ ਭਾਰਤ ਤੋਂ ਰਵਾਨਾ ਹੋਣਗੀਆਂ | ਇਕ ਸੂਤਰ ਨੇ ਦੱਸਿਆ ਕਿ ਵੀਰਵਾਰ ਨੂੰ ਦੂਜੇ ਸੈਮੀਫਾਈਨਲ 'ਚ ਭਾਰਤ ਤੋਂ ਹਾਰਨ ਵਾਲੀ ਇੰਗਲੈਂਡ ਦੀ ਟੀਮ ਦੇ ਸ਼ਨੀਵਾਰ ਸ਼ਾਮ ਨੂੰ ਮੁੰਬਈ ਤੋਂ ਲੰਡਨ ਲਈ ਸਿੱਧੀ ਉਡਾਣ ਰਾਹੀਂ ਰਵਾਨਾ ਹੋਣ ਦੀ ਉਮੀਦ ਹੈ | ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ਦੋਵੇਂ ਟੀਮਾਂ ਕੋਲਕਾਤਾ ਤੋਂ ਇਕ ਹੋਰ ਚਾਰਟਰ ਉਡਾਣ ਰਾਹੀਂ ਯਾਤਰਾ ਕਰਨਗੀਆਂ | ਦੋਵੇਂ ਟੀਮਾਂ ਪਹਿਲਾਂ ਜੋਹਾਨਸਬਰਗ ਜਾਣਗੀਆਂ, ਜਿਸ ਤੋਂ ਬਾਅਦ ਵੈਸਟ ਇੰਡੀਜ਼ ਦੀ ਟੀਮ ਐਂਟੀਗੁਆ ਜਾਵੇਗੀ | ਉਡਾਣ ਦਾ ਸਹੀ ਸਮਾਂ ਅਜੇ ਤੈਅ ਨਹੀਂ ਹੋਇਆ ਹੈ, ਪਰ ਇਹ ਐਤਵਾਰ ਨੂੰ ਰਵਾਨਾ ਹੋਣ ਦੀ ਉਮੀਦ ਹੈ |

ਦੱਖਣੀ ਅਫ਼ਰੀਕੀ ਦਲ ਦਾ ਇਕ ਹਿੱਸਾ, ਜਿਸ 'ਚ ਟੀਮ ਪ੍ਰਬੰਧਨ ਮੈਂਬਰ ਤੇ ਖਿਡਾਰੀ ਕੇਸ਼ਵ ਮਹਾਰਾਜ, ਜੇਸਨ ਸਮਿਥ ਤੇ ਜਾਰਜ ਲਿੰਡੇ ਸ਼ਾਮਲ ਹਨ, 15 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੀਮਤ ਓਵਰਾਂ ਦੇ ਦੌਰੇ ਲਈ ਐਤਵਾਰ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋਣਗੇ | ਕ੍ਰਿਕਟ ਵੈਸਟ ਇੰਡੀਜ਼ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਖਾੜੀ ਖੇਤਰ 'ਚ ਅੰਤਰਰਾਸ਼ਟਰੀ ਹਵਾਈ ਖੇਤਰ 'ਤੇ ਪਾਬੰਦੀਆਂ ਕਾਰਨ ਚਾਰ ਦਿਨਾਂ ਤੋਂ ਵੱਧ ਸਮੇਂ ਤੋਂ ਸ਼ਹਿਰ 'ਚ ਫਸੇ ਰਹਿਣ ਤੋਂ ਬਾਅਦ ਟੀਮ ਨੂੰ ਘਰ ਵਾਪਸ ਲਿਆਉਣ ਲਈ ਇਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਵਿਚਕਾਰ ਖਿਤਾਬੀ ਮੁਕਾਬਲਾ ਅੱਜ ਅਗਲੀ ਖ਼ਬਰ ਗਾਇਕ ਬਾਦਸ਼ਾਹ ਖ਼ਿਲਾਫ਼ ਕੀਤਾ ਜਾਵੇਗਾ ਲੁੱਕ ਆਊਟ ਸਰਕੂਲਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।