11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਫਿੱਟ ਇੰਡੀਆ ਦਾ 3-ਰੋਜ਼ਾ ਅੰਤਰਰਾਸ਼ਟਰੀ ਮਹਿਲਾ ਕਾਰਨੀਵਲ ਸ਼ੁਰੂ <br/>

ਅਜੀਤ ਡੈਸਕ 08-03-2026

ਨਵੀਂ ਦਿੱਲੀ, 7 ਮਾਰਚ (ਪੀ.ਟੀ.ਆਈ.)-ਫਿੱਟ ਇੰਡੀਆ ਮੂਵਮੈਂਟ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਤਿੰਨ-ਰੋਜ਼ਾ ਅੰਤਰਰਾਸ਼ਟਰੀ ਮਹਿਲਾ ਦਿਵਸ ਕਾਰਨੀਵਲ ਸ਼ੁਰੂ ਕੀਤਾ | ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ | ਇਸ ਪ੍ਰੋਗਰਾਮ ਦਾ ਵਿਸ਼ਾ 'ਮਜ਼ਬੂਤ ??ਅÏਰਤਾਂ, ਮਜ਼ਬੂਤ ??ਰਾਸ਼ਟਰ' ਹੈ | ਭਾਰਤ ਦੇ ਹਥਿਆਰਬੰਦ ਬਲਾਂ ਤੇ ਸੁਰੱਖਿਆ ਸੇਵਾਵਾਂ, ਜਿਵੇਂ ਕਿ ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ, ਇੰਡੋ-ਤਿੱਬਤੀ ਸਰਹੱਦੀ ਪੁਲਿਸ ਤੇ ਦਿੱਲੀ ਪੁਲਿਸ, ਦੀਆਂ 500 ਤੋਂ ਵੱਧ ਅÏਰਤਾਂ ਹਿੱਸਾ ਲੈ ਰਹੀਆਂ ਹਨ | ਇਹ ਪ੍ਰੋਗਰਾਮ ਫਿਟਨੈਸ ਗਤੀਵਿਧੀਆਂ ਤੇ ਖੇਡਾਂ ਰਾਹੀਂ ਔਰਤਾਂ ਦੀ ਤਾਕਤ, ਲਚਕੀਲਾਪਣ ਤੇ ਲੀਡਰਸ਼ਿਪ ਗੁਣਾਂ ਨੂੰ ਉਜਾਗਰ ਕਰਦਾ ਹੈ | ਕਈ ਉੱਘੀਆਂ ਸ਼ਖਸੀਅਤਾਂ ਨੇ ਉਦਘਾਟਨੀ ਸਮਾਗਮ 'ਚ ਹਿੱਸਾ ਲਿਆ ਤੇ ਤੰਦਰੁਸਤੀ, ਸਿਹਤ ਤੇ ਮਹਿਲਾ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਨ੍ਹਾਂ 'ਚ ਪੈਰਾਲੰਪਿਕ ਮੈਡਲ ਜੇਤੂ ਤੇ ਅਰਜੁਨ ਪੁਰਸਕਾਰ ਜੇਤੂ ਪ੍ਰੀਤੀ ਪਾਲ, ਪ੍ਰਸਿੱਧ ਪੋਸ਼ਣ ਮਾਹਿਰ ਨਿਧੀ ਨਿਗਮ ਤੇ ਤਨਵੀ ਤੁਤਲਾਨੀ, ਉੱਦਮੀ ਯੁਕਤੀ ਆਰੀਆ, ਧਿਆਨ ਮਾਹਿਰ ਨਿਵੇਦਿਤਾ ਸ਼੍ਰੇਆਂਸ, ਯੋਗ ਮਾਹਿਰ ਦਿਵਿਆ ਆਹੂਜਾ ਤੇ ਪੰਖੁਰੀ ਸ਼੍ਰੀਵਾਸਤਵ, ਫਿਜ਼ੀਓਥੈਰੇਪਿਸਟ ਗਰਿਮਾ ਬਿਸਵਾਸ ਤੇ ਫਿੱਟ ਇੰਡੀਆ ਚੈਂਪੀਅਨ ਟਿਮਸੀ ਬੈਕਟਰ ਸ਼ਾਮਲ ਸਨ |

ਪਿਛਲੀ ਖ਼ਬਰ ਯੂ.ਕੇ. 'ਚ ਅਸਫਲ ਸ਼ਰਨਾਰਥੀ ਪਰਿਵਾਰਾਂ ਨੂੰ ਦੇਸ਼ ਛੱਡਣ 'ਤੇ 40,000 ਪੌਂਡ ਦੀ ਪੇਸ਼ਕਸ਼ <br/> ਅਗਲੀ ਖ਼ਬਰ ਅਮਰੀਕਾ ਦੇ ਸਭ ਤੋਂ ਵੱਡੇ ਲੜਾਕੂ ਜਹਾਜ਼ ਯੂ.ਕੇ. ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।