11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਯੂ.ਕੇ. 'ਚ ਅਸਫਲ ਸ਼ਰਨਾਰਥੀ ਪਰਿਵਾਰਾਂ ਨੂੰ ਦੇਸ਼ ਛੱਡਣ 'ਤੇ 40,000 ਪੌਂਡ ਦੀ ਪੇਸ਼ਕਸ਼ <br/>

ਅਜੀਤ ਡੈਸਕ 08-03-2026
ਲੰਡਨ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਐਲਾਨ ਕੀਤਾ ਹੈ ਕਿ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਅਸਫਲ ਸ਼ਰਣ ਮੰਗਣ ਵਾਲੇ ਪਰਿਵਾਰਾਂ ਨੂੰ ਮਰਜ਼ੀ ਨਾਲ ਯੂ.ਕੇ. ਛੱਡਣ ਲਈ 40,000 ਪੌਂਡ (ਲਗਭਗ 49 ਲੱਖ ਰੁਪਏ) ਤੱਕ ਦੀ ਪੇਸ਼ਕਸ਼ ਕੀਤੀ ਹੈ | ਮਹਿਮੂਦ ਨੇ ਇਕ ਥਿੰਕ-ਟੈਂਕ ਵਲੋਂ ਕਰਵਾਏ ਇਕ ਸਮਾਗਮ 'ਚ ਸੰਬੋਧਨ ਕਰਦਿਆਂ ਕਿਹਾ ਕਿ ਅਸਫਲ ਸ਼ਰਣ ਮੰਗਣ ਵਾਲਿਆਂ ਨੂੰ ਸਵੈ-ਇੱਛਾ ਨਾਲ ਦੇਸ਼ ਛੱਡਣ ਲਈ 10,000 ਪੌਂਡ (12 ਲੱਖ ਰੁਪਏ) ਦੀ ਪੇਸ਼ਕਸ਼ ਕੀਤੀ ਜਾਵੇਗੀ, ਜੋ ਪ੍ਰਤੀ ਪਰਿਵਾਰ 40,000 ਪੌਂਡ ਤੱਕ ਸੀਮਤ ਹੈ | ਜੇਕਰ ਉਹ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਜਾਵੇਗਾ ਤੇ ਬੱਚਿਆਂ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ | ਡੈਨਮਾਰਕ ਤੋਂ ਪ੍ਰੇਰਿਤ ਇਸ ਨੀਤੀ ਰਾਹੀਂ ਸਰਕਾਰ ਹੋਟਲ 'ਚ ਰਹਿਣ ਵਾਲੇ 150 ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ | ਉਕਤ ਪਰਿਵਾਰਾਂ ਨੂੰ ਵੀਰਵਾਰ ਨੂੰ ਸੂਚਿਤ ਕਰਕੇ ਫੈਸਲਾ ਕਰਨ ਲਈ ਸੱਤ ਦਿਨ ਦਿੱਤੇ ਹਨ, ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਭੁਗਤਾਨ ਸਵੀਕਾਰ ਨਹੀਂ ਕਰਦੇ ਤਾਂ ਜ਼ਬਰਦਸਤੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ | ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਰਿਸਰਚ ਵਲੋਂ ਆਯੋਜਿਤ ਇਕ ਸਮਾਗਮ 'ਚ ਬੋਲਦੇ ਹੋਏ ਮਹਿਮੂਦ ਨੇ ਕਿਹਾ ਕਿ ਅੱਜ ਤਿੰਨ ਲੋਕਾਂ ਦੇ ਪਰਿਵਾਰ ਨੂੰ ਸ਼ਰਨਾਰਥੀ ਹੋਟਲ ਰਿਹਾਇਸ਼ ਵਿੱਚ ਰੱਖਣ 'ਤੇ ਪ੍ਰਤੀ ਸਾਲ 158,000 ਪੌਂਡ ਖਰਚ ਆਉਂਦੇ ਹਨ | ਜੇਕਰ ਇਹ ਨੀਤੀ ਸਹੀ ਸਾਬਤ ਹੋਈ ਤਾਂ ਵੱਡੀ ਬੱਚਤ ਹੋਵੇਗੀ | ਅੱਜ, 100,000 ਤੋਂ ਵੱਧ ਲੋਕ ਸ਼ਰਨਾਰਥੀ ਰਿਹਾਇਸ਼ 'ਚ ਰਹਿੰਦੇ ਹਨ, ਜਿਨ੍ਹਾਂ ਦਾ ਭੁਗਤਾਨ ਟੈਕਸਦਾਤਾ ਦੁਆਰਾ ਕੀਤਾ ਜਾਂਦਾ ਹੈ | ਪਿਛਲੇ ਸਾਲ ਸ਼ਰਨਾਰਥੀ ਰਿਹਾਇਸ਼ 'ਤੇ 4 ਅਰਬ ਪੌਂਡ ਦਾ ਖਰਚ ਹੋਇਆ ਸੀ | ਯੂ.ਕੇ. ਸਰਕਾਰ ਸ਼ਰਨਾਰਥੀ ਸਥਿਤੀ ਨੂੰ ਅਸਥਾਈ ਬਣਾ ਰਹੀ ਹੈ, ਜਿਸ 'ਚ ਹਰ ਢਾਈ ਸਾਲਾਂ ਬਾਅਦ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ | ਜੇਕਰ ਹਾਲਾਤ ਬੇਹਤਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ | ਵਿਰੋਧੀ ਧਿਰਾਂ ਨੇ ਸਰਕਾਰ ਦੀ ਉਕਤ ਨੀਤੀ ਦੀ ਆਲੋਚਨਾ ਕਰਦਿਆਂ ਵਿਰੋਧ ਕੀਤਾ ਹੈ | ਜਦ ਕਿ 100 ਤੋਂ ਵੱਧ ਲੇਬਰ ਸੰਸਦ ਮੈਂਬਰ ਵੀ ਨਵੇਂ ਪ੍ਰਸਤਾਵਾਂ ਦੇ ਵਿਰੁੱਧ ਹਨ | ਜ਼ਿਕਰਯੋਗ ਹੈ ਕਿ ਯੂ.ਕੇ. ਸਰਕਾਰ ਪਹਿਲਾਂ ਹੀ ਇਕ ਸਵੈ-ਇੱਛਤ ਵਾਪਸੀ ਪ੍ਰੋਗਰਾਮ ਚਲਾਉਂਦੀ ਹੈ, ਜਿਸ ਦੇ ਤਹਿਤ ਸ਼ਰਣ ਮੰਗਣ ਵਾਲੇ ਲੋਕਾਂ ਨੂੰ ਮਰਜ਼ੀ ਨਾਲ ਯੂ.ਕ.ੇ ਛੱਡਣ ਤੇ 3,000 ਪੌਂਡ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ |

ਪਿਛਲੀ ਖ਼ਬਰ ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ ਅਗਲੀ ਖ਼ਬਰ ਫਿੱਟ ਇੰਡੀਆ ਦਾ 3-ਰੋਜ਼ਾ ਅੰਤਰਰਾਸ਼ਟਰੀ ਮਹਿਲਾ ਕਾਰਨੀਵਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।