11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੁਹਾਂਸਿਆਂ ਨੂੰ ਦੂਰ ਕਰਦੀ ਹੈ ਚਾਕਲੇਟ

ਮੁਹਾਂਸਿਆਂ ਨੂੰ ਦੂਰ ਕਰਦੀ ਹੈ ਚਾਕਲੇਟ

ਅਜੀਤ ਡੈਸਕ 11-09-2026

 

ਹਾਲੇ ਤੱਕ ਇਹ ਮੰਨਿਆ ਜਾਂਦਾ ਸੀ ਕਿ ਚਾਕਲੇਟ, ਆਲੂ ਚਿਪਸ ਤੇ ਪੀਜ਼ਾ ਵਰਗੇ ਖਾਣ ਵਾਲੇ ਪਦਾਰਥ ਮੁਹਾਂਸਿਆਂ, ਮੋਟਾਪੇ ਤੇ ਦੰਦਾਂ ਸੰਬੰਧੀ ਸਮੱਸਿਆਵਾਂ ਨੂੰ  ਸੱਦਾ ਦਿੰਦੇ ਹਨ ਪਰ ਹੁਣ ਨਵੀਆਂ ਖੋਜਾਂ ਨੇ ਇਸ ਤੱਥ ਨੂੰ  ਗ਼ਲਤ ਸਾਬਿਤ ਕਰ ਦਿੱਤਾ ਹੈ | ਇਕ ਅਧਿਐਨ ਅਨੁਸਾਰ ਚਾਕਲੇਟ ਖਾਣ ਨਾਲ ਮੁਹਾਂਸਿਆਂ ਵਿਚ ਵਾਧਾ ਨਹੀਂ ਸਗੋਂ ਕਮੀ ਹੁੰਦੀ ਹੈ ਕਿਉਂਕਿ ਮੁਹਾਂਸਿਆਂ ਦਾ ਸਿੱਧਾ ਸੰਬੰਧ ਤਣਾਅਪੂਰਨ ਜੀਵਨ ਨਾਲ ਹੈ | ਚਾਕਲੇਟ ਵਿਚ ਕੁਝ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ, ਜੋ ਖੁਸ਼ੀ ਦੇਣ ਵਾਲੇ ਹਾਰਮੋਨ ਸਿਰੋਟੋਨਿਨ ਨੂੰ  ਜ਼ਿਆਦਾ ਸਰਗਰਮ ਕਰ ਦਿੰਦੇ ਹਨ ਅਤੇ ਦਿਮਾਗ਼ ਸ਼ਾਂਤੀ ਤੇ ਖੁਸ਼ੀ ਦਾ ਅਨੁਭਵ ਕਰਦਾ ਹੈ | ਇਸ ਤਰ੍ਹਾਂ ਤਣਾਅ ਘੱਟ ਹੋਣ ਨਾਲ ਮੁਹਾਂਸਿਆਂ ਵਿਚ ਕਮੀ ਆਉਂਦੀ ਹੈ | ਅਧਿਐਨ ਅਨੁਸਾਰ ਜੇਕਰ ਕੋਈ ਵਿਅਕਤੀ ਆਪਣੇ ਭੋਜਨ ਪ੍ਰਤੀ ਸੁਚੇਤ ਹੈ ਅਤੇ ਫਲਾਂ ਤੇ ਸਬਜ਼ੀਆਂ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰਦਾ ਹੈ ਤਾਂ ਉਹ ਮੁਹਾਂਸਿਆਂ ਤੋਂ ਬਚ ਸਕਦਾ ਹੈ | ਇਸ ਤੋਂ ਇਲਾਵਾ ਮੁਹਾਂਸਿਆਂ ਦਾ ਸੰਬੰਧ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਨ, ਚਮੜੀ, ਹਾਰਮੋਨਜ਼, ਮੇਕਅੱਪ ਆਦਿ ਨਾਲ ਵੀ ਹੈ | ਖੋਜਕਾਰਾਂ ਅਨੁਸਾਰ ਜੇਕਰ ਮੁਹਾਂਸੇ ਜ਼ਿਆਦਾ ਗਿਣਤੀ 'ਚ ਹੋਣ ਤਾਂ ਪਹਿਲਾਂ ਚਮੜੀ ਰੋਗਾਂ ਦੇ ਮਾਹਿਰਾਂ ਨੂੰ  ਮਿਲ ਕੇ ਇਸ ਦਾ ਕਾਰਨ ਜਾਣੋ, ਫਿਰ ਇਲਾਜ ਕਰਵਾਓ |

ਪਿਛਲੀ ਖ਼ਬਰ ਪੰਜਾਬ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਬਸਪਾ ਬਰਦਾਸ਼ਤ ਨਹੀਂ ਕਰੇਗੀ- ਕਰੀਮਪੁਰੀ ਅਗਲੀ ਖ਼ਬਰ ਅੱਖਾਂ ਹੋਣ ਸਿਹਤਮੰਦ ਅਤੇ ਸਾਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।