11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਬਸਪਾ ਬਰਦਾਸ਼ਤ ਨਹੀਂ ਕਰੇਗੀ- ਕਰੀਮਪੁਰੀ

ਪੰਜਾਬ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਬਸਪਾ ਬਰਦਾਸ਼ਤ ਨਹੀਂ ਕਰੇਗੀ- ਕਰੀਮਪੁਰੀ

ਅਜੀਤ ਡੈਸਕ 11-09-2026

ਲੁਧਿਆਣਾ, 10 ਸਤੰਬਰ (ਜਤਿੰਦਰ ਭੰਬੀ)-ਡਾ: ਬੀ.ਆਰ. ਅੰਬੇਡਕਰ ਸਾਹਿਬ ਦੇ ਬੁੱਤ ਨਾਲ ਹੋਈ ਛੇੜ ਛਾੜ ਦੇ ਵਿਰੋਧ ਵਿਚ ਲੁਧਿਆਣਾ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ: ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਇਸ ਦਾ ਪ੍ਰਤੱਖ ਸਬੂਤ ਹਨ,ਕਿ ਬਾਬਾ ਸਾਹਿਬ ਦਾ ਅਪਮਾਨ ਬਰਾਦਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਬਾ ਸਾਹਿਬ ਦੇ ਬੁੱਤ ‘ਤੇ ਗਿਆਰ੍ਹਵੀਂ ਵਾਰ ਹਮਲਾ ਹੋਇਆ ਹੈ, ਜੋ ਕਿ ਕੇਂਦਰ ਅਤੇ ਅਤੇ ਪੰਜਾਬ ਸਰਕਾਰ ਦੇ ਮੱਥੇ ‘ਤੇ ਕਲੰਕ ਵਾਲੀ ਗੱਲ ਹੈ। ਉਨ੍ਹਾ ਪੰਜਾਬੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣ, ਡਾ: ਅੰਬੇਡਕਰ ਜੀ ਦੇ ਸਨਮਾਨ ‘ਚ ਡੱਟ ਕੇ ਲੜਾਈ ਲੜੀ ਜਾਵੇ ਅਤੇ 2027 ‘ਚ ਅੰਬੇਡਕਰ ਸਾਹਿਬ ਦੇ ਬੱਤ ਦਾ ਸਨਮਾਨ ਬਹਾਲ ਨਾ ਰੱਖਣ ਵਾਲਿਆਂ ਤੋਂ ਸਤਾ ਖੋਹੀ ਜਾਵੇ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਲੁਧਿਆਣਾ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਪੰਜਾਬ ਵਿਚ ਸਾਰੇ ਬੁੱਤਾਂ ਤੇ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਦਾ ਪ੍ਰਬੰਧ ਕਰੇ। ਇਸ ਮੌਕੇ ਸਟੇਟ ਜਨਰਲ ਸਕੱਤਰ ਬਲਵਿੰਦਰ ਬਿੱਟਾ, ਜੀਤ ਰਾਮ ਬਸਰਾ ਲੋਕ ਸਭਾ ਇੰਚਾਰਜ, ਜਸਵਿੰਦਰ ਜੱਸੀ ਜ਼ਿਲ੍ਹਾ ਪ੍ਰਧਾਨ, ਨਿਰਮਲ ਸਿੰਘ ਸਾਂਇਆ, ਪਰਖਣ ਬਿਲਗਾ ਲੋਕ ਸਭਾ ਇੰਚਾਰਜ, ਨਰੇਸ਼ ਬਸਰਾ ਇੰਚਾਰਜ ਹਲਕਾ ਪੂਰਬੀ, ਰਾਜਿੰਦਰ ਨਿੱਕਾ ਪ੍ਰਧਾਨ ਹਲਕਾ ਪੂਰਬੀ, ਇੰਦਰੇਸ਼ ਤੋਮਰ ਜ਼ਿਲਾ ਕੈਸ਼ੀਅਰ, ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਮਾਸਟਰ ਬੀਰ ਸਿੰਘ, ਰਘੁਵੀਰ ਸਿੰਘ, ਅਮਰੀਕ ਸਿੰਘ, ਸੁਰਜੀਤ ਪਾਲ, ਬਹਾਦਰ ਸਿੰਘ ਸਰੀਂਹ, ਵਿੱਕੀ ਬਹਾਦਰਕੇ, ਕਮਲ ਘਈ, ਅਮਨਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ। 

ਪਿਛਲੀ ਖ਼ਬਰ ਸਰੀਰ ਅਤੇ ਆਤਮਾ ਨੂੰ ਚੁਸਤ ਰੱਖਦਾ ਯੋਗ ਅਭਿਆਸ ਅਗਲੀ ਖ਼ਬਰ ਮੁਹਾਂਸਿਆਂ ਨੂੰ ਦੂਰ ਕਰਦੀ ਹੈ ਚਾਕਲੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।