11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਹੁਤੀ ਵਾਰ ਬਰੁਸ਼ ਕਰਨਾ ਦੰਦਾਂ ਲਈ ਖ਼ਤਰਨਾਕ

ਬਹੁਤੀ ਵਾਰ ਬਰੁਸ਼ ਕਰਨਾ ਦੰਦਾਂ ਲਈ ਖ਼ਤਰਨਾਕ

ਅਜੀਤ ਡੈਸਕ 11-09-2026

 

ਦੰਦ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੰਦਾਂ ਨੂੰ  ਦੋ ਵਾਰ ਤੋਂ ਜ਼ਿਆਦਾ ਬਰੁਸ਼ ਕੀਤਾ ਜਾਵੇ ਤਾਂ ਇਹ ਦੰਦਾਂ ਨੂੰ  ਨੁਕਸਾਨ ਪਹੁੰਚਾ ਸਕਦਾ ਹੈ | ਇਸ ਨਾਲ ਦੰਦਾਂ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਵੇਂ—ਕੈਵਿਟੀ ਆਦਿ | ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਦੰਦਾਂ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਅੱਗੇ ਚਲ ਕੇ ਦੰਦ ਉੱਖੜ ਜਾਂਦੇ ਹਨ | ਇਸ ਦਾ ਕਾਰਨ ਬਰੁਸ਼ ਜ਼ਿਆਦਾ ਸਮੇਂ ਤੱਕ ਕਰਨਾ ਵੀ ਹੈ | ਕੁਝ ਲੋਕ ਕਾਫ਼ੀ ਦੇਰ ਤੱਕ ਦੰਦਾਂ 'ਤੇ ਬਰੁਸ਼ ਰਗੜਦੇ ਰਹਿੰਦੇ ਹਨ | ਇਸ ਪਿੱਛੇ ਉਨ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਦੰਦ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਪਰ ਉਨ੍ਹਾਂ ਦਾ ਇਹ ਵਿਚਾਰ ਬਿਲਕੁਲ ਗ਼ਲਤ ਸਾਬਿਤ ਹੁੰਦਾ ਹੈ | ਦੰਦ ਸਾਫ਼ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੇ ਹਨ, ਕਿਉਂਕਿ ਟੁੱਥਪੇਸਟ ਵਿਚ ਜੋ ਕੈਮੀਕਲ ਹੁੰਦੇ ਹਨ, ਉਹ ਦੰਦਾਂ ਦੇ ਸੰਵੇਦਨਸ਼ੀਲ ਹਿੱਸਿਆਂ ਵਿਚ ਪਹੁੰਚ ਕੇ ਉਸ ਦੇ ਤਾਪਮਾਨ 'ਤੇ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਦੰਦਾਂ ਦਾ ਅੰਦਰੂਨੀ ਹਿੱਸਾ ਕਮਜ਼ੋਰ ਪੈਣ ਲਗਦਾ ਹੈ | ਅਖੀਰ ਡਾਕਟਰਾਂ ਦਾ ਸੁਝਾਅ ਹੈ ਕਿ ਦਿਨ ਵਿਚ ਦੋ ਵਾਰ ਤੋਂ ਜ਼ਿਆਦਾ ਬਰੁਸ਼ ਨਹੀਂ ਕਰਨਾ ਚਾਹੀਦਾ | ਬਰੁਸ਼ ਖਰੀਦਦੇ ਸਮੇਂ ਧਿਆਨ ਦਿਓ ਕਿ ਉਹ ਜ਼ਿਆਦਾ ਸਖ਼ਤ ਤਾਂ ਨਹੀਂ | ਹਮੇਸ਼ਾ ਨਰਮ ਬਰੁਸ਼ ਦੀ ਵਰਤੋਂ ਕਰੋ | ਦੋ ਮਿੰਟ ਤੋਂ ਜ਼ਿਆਦਾ ਬਰੁਸ਼ ਨਾ ਕਰੋ | ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਦੰਦਾਂ ਦੇ ਡਾਕਟਰ ਤੋਂ ਬਰੁਸ਼ ਕਰਨ ਦੀ ਵਿਧੀ ਸਿੱਖ ਲਓ |

ਪਿਛਲੀ ਖ਼ਬਰ ਸਾਧਾਰਨ ਫਟਕੜੀ ਲਾਭ ਅਨੇਕ ਅਗਲੀ ਖ਼ਬਰ ਕਸੌਲੀ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।