11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਸਾਖੀ * ਹਰਿੰਦਰ ਸਿੰਘ ਗੋਗਨਾ *

ਅਜੀਤ ਡੈਸਕ 11-04-2026

ਪੱਕ ਕੇ ਫਸਲ ਸੁਨਹਿਰੀ ਹੋਈ,
ਮੁੱਕ ਗਈ ਏ ਰਖਵਾਲੀ।

ਕਿਸਾਨ ਦੇ ਚਿਹਰੇ ਰੌਣਕ ਛਾਈ,
ਖੁਸ਼ੀ ਨਾ ਜਾਏ ਸੰਭਾਲੀ।

ਮੇਲਿਆਂ ਵਿਚ ਵੀ ਰੌਣਕ ਭਾਰੀ,
ਲੋਕਾਂ ਹੈ ਭੀੜ ਜੁਟਾਈ।

ਅੰਬਰ ਛੂੰਹਦੇ ਝੂਲੇ ਲੱਗੇ,
ਦੂਰੋਂ ਦੇਣ ਵਿਖਾਈ।

ਥਾਂ ਥਾਂ ਹਨ ਦੁਕਾਨਾਂ ਸਜੀਆਂ,
ਜਾਪੇ ਕੋਈ ਬਾਜ਼ਾਰ।

ਜੋ ਚਾਹੇ ਲੈ ਸਕਦੇ ਹੋ,
ਚੀਜ਼ਾਂ ਹਨ ਬੇਸ਼ੁਮਾਰ।
ਚਿੰਕੀ ਨੇ ਪਾਪਾ ਨੂੰ ਆਖ,
ਲੈ ਲਿਆ ਇਕ ਭਾਲੂ।

ਵੇਖਣ ਵਿਚ ਜੋ ਅਸਲੀ ਜਾਪੇ,
ਰਿਮੋਟ ਨਾਲ ਹੋਵੇ ਚਾਲੂ।

ਹੋਰ ਵੀ ਅਸੀਂ ਚੀਜ਼ਾਂ ਲਈਆਂ,
ਮੇਲਾ ਸਾਰਾ ਛਾਣ ਕੇ।

ਆਥਣ ਵੇਲੇ ਘਰ ਨੂੰ ਆਏ,
ਖੂਬ ਅਨੰਦ ਮਾਣ ਕੇ।

-ਆਰ.ਟੀ.ਆਈ. ਸੈੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-25960

ਪਿਛਲੀ ਖ਼ਬਰ ਵਿਸਾਖੀ ਆਈ ਏ * ਸਿਮਰਨ, ਜਗਰਾਉਂ * ਅਗਲੀ ਖ਼ਬਰ ਆਵੇ ਜਦੋਂ ਵਿਸਾਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।