04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਘਰ ਵੱਡੇ, ਦਿਲ ਛੋਟੇ

ਅਜੀਤ ਡੈਸਕ 04-06-2026

ਇੱਟਾਂ ਤੇ ਸੀਮਿੰਟ ਤੋਂ ਬਣੀ ਇਮਾਰਤ ਨੂੰ ਘਰ ਨਹੀਂ ਕਿਹਾ ਜਾਂਦਾ ਬਲਕਿ ਅਸਲ ਮਾਇਨੇ ਵਿਚ ਘਰ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ ਅਤੇ ਜਿੱਥੇ ਮਨੁੱਖ ਅਨੇਕਾਂ ਹੀ ਸੁਪਨੇ ਸਜਾਉਂਦਾ ਹੈ। ਘਰ ਦੀ ਬਾਹਰੀ ਇਮਾਰਤ ਦੇਖਣ ਨੂੰ ਬੇਸ਼ੱਕ ਕਿੰਨੀ ਕੁ ਵੀ ਖ਼ੂਬਸੂਰਤ ਕਿਉਂ ਨਾ ਹੋਵੇ ਭਾਵ ਕਿ ਕੋਠੀ ਭਾਵੇਂ ਕਰੋੜਾਂ ਦੀ ਹੀ ਕਿਉਂ ਨਾ ਹੋਵੇ ਪਰ ਜੇਕਰ ਘਰ ਵਿਚ ਜੀਆਂ ਦਾ ਆਪਸੀ ਪਿਆਰ ਨਹੀਂ ਅਤੇ ਘਰ ਵਿਚ ਖੁਸ਼ਹਾਲੀ ਨਹੀਂ ਤਾਂ ਫਿਰ ਉਸ ਘਰ ਵਿਚ ਬਰਕਤ ਨਹੀਂ ਰਹਿੰਦੀ ਅਤੇ ਦੂਜੇ ਪਾਸੇ ਘਰ ਭਾਵੇਂ ਛੋਟਾ ਹੀ ਕਿਉਂ ਨਾ ਹੋਵੇ ਪਰ ਜੇਕਰ ਉਸ ਘਰ ਦੇ ਜੀਆਂ ਦੇ ਦਿਲਾਂ ਵਿਚ ਆਪਸੀ ਪਿਆਰ-ਮੁਹੱਬਤ ਬਰਕਰਾਰ ਹੈ ਤਾਂ ਫਿਰ ਉਸ ਘਰ ਨਾਲ ਦਾ ਸਵਰਗ ਕਿਤੇ ਨਹੀਂ ਕਿਉਂਕਿ ਹੱਸਦਿਆਂ ਦੇ ਹੀ ਘਰ ਵਸਦੇ ਹਨ। ਅਜੋਕੇ ਪਦਾਰਥਵਾਦੀ ਯੁੱਗ ਦੌਰਾਨ ਰਿਸ਼ਤਿਆਂ ਨੂੰ ਮਜ਼ਬੂਤ ਅਤੇ ਖ਼ੂਬਸੂਰਤ ਬਣਾਉਣ ਦੀ ਬਜਾਏ ਘਰ ਦੀ ਬਾਹਰੀ ਦਿੱਖ ਨੂੰ ਖ਼ੂਬਸੂਰਤ ਬਣਾਉਣ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਪਰ ਅਸਲੀਅਤ ਤਾਂ ਇਹ ਹੈ ਕਿ ਜਦ ਤੱਕ ਰਿਸ਼ਤਿਆਂ ਦੀ ਗੰਢ ਮਜ਼ਬੂਤ ਨਹੀਂ ਅਤੇ ਜੀਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਆਦਰ ਮਾਣ-ਸਤਿਕਾਰ ਨਹੀਂ ਤਾਂ ਫਿਰ ਉਸ ਘਰ ਵਿਚ ਸ਼ਾਂਤੀ ਦਾ ਵਾਸਾ ਕਦੇ ਨਹੀਂ ਹੋ ਸਕਦਾ ਅਤੇ ਨਾ ਹੀ ਘਰ ਵਿਚ ਰਹਿੰਦੇ ਜੀਆਂ ਨੂੰ ਕਦੇ ਮਨ ਦਾ ਸਕੂਨ ਮਿਲ ਸਕਦਾ ਹੈ।ਸੋ, ਪੈਸੇ ਸਦਕਾ ਅਸੀਂ ਮਹਿੰਗੇ-ਮਹਿੰਗੇ ਘਰ ਤਾਂ ਖ਼ਰੀਦ ਸਕਦੇ ਹਾਂ ਪਰ ਇਕ ਮਜ਼ਬੂਤ ਰਿਸ਼ਤਾ ਅਤੇ ਘਰ ਦੇ ਜੀਆਂ ਦਾ ਪਿਆਰ ਕਦੇ ਵੀ ਮੁੱਲ ਨਹੀਂ ਖ਼ਰੀਦਿਆ ਜਾ ਸਕਦਾ। ਰਿਸ਼ਤਿਆਂ ਨੂੰ ਪਿਆਰ ਦੀ ਮਾਲਾ ਵਿਚ ਪਰੋ ਕੇ ਰੱਖਣਾ ਵੀ ਖ਼ੂਬਸੂਰਤ ਕਲਾ ਹੁੰਦੀ ਹੈ ਜੋ ਕਿ ਘਰ ਦੀ ਹਰੇਕ ਸੁਆਣੀ ਨੂੰ ਸਿੱਖਣੀ ਚਾਹੀਦੀ ਹੈ। ਔਰਤ ਘਰ ਦੀ ਮਜ਼ਬੂਤ ਨੀਂਹ ਦੀ ਤਰ੍ਹਾਂ ਹੁੰਦੀ ਹੈ ਜੋ ਰਿਸ਼ਤਿਆਂ ਨੂੰ ਪਿਆਰ ਦੀ ਮਾਲਾ ਵਿਚ ਪਰੋ ਕੇ ਰੱਖਦੀ ਹੈ। ਸੋ, ਕੱਚ ਵਰਗੇ ਨਾਜ਼ੁਕ ਰਿਸ਼ਤਿਆਂ ਨੂੰ ਸਾਂਭ ਕੇ ਰੱਖੀਏ ਅਤੇ ਇਨ੍ਹਾਂ ਨੂੰ ਟੁੱਟਣ ਤੋਂ ਬਚਾਈਏ ਅਤੇ ਘਰ ਵਿਚ ਵੱਡਿਆਂ ਨੂੰ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਦੇ ਕੇ ਆਪੋ-ਆਪਣੇ ਘਰਾਂ ਵਿਚ ਖੁਸ਼ਹਾਲੀ ਲਿਆਈਏ।

-ਭਗਤ ਨਾਮਦੇਵ ਨਗਰ, ਘੁਮਾਣ।

ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇ ਡਾ. ਜੋਤੀ ਗੁਪਤਾ ਅਗਲੀ ਖ਼ਬਰ ਰਹਿਣਾ ਹੋਵੇ ਅਪਾਰਟਮੈਂਟ ਵਿਚ ਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।