ਇਕ ਸਮਾਂ ਸੀ ਜਦੋਂ ਪਰਿਵਾਰ ਦੇ ਸਭ ਮੈਂਬਰ ਇਕ ਛੱਤ ਹੇਠਾਂ ਖੁਸ਼ੀ-ਖੁਸ਼ੀ ਰਹਿੰਦੇ ਸਨ। ਉਨ੍ਹਾਂ ਦੇ ਦੁੱਖ-ਸੁੱਖ ਇਕ ਹੁੰਦੇ ਸਨ। ਜਿਵੇਂ-ਜਿਵੇਂ ਸੰਯੁਕਤ ਪਰਿਵਾਰ ਟੁੱਟ ਕੇ ਇਕਹਿਰੇ ਪਰਿਵਾਰ ਵਿਚ ਵੰਡਦੇ ਗਏ ਤਾਂ ਸਮੱਸਿਆਵਾਂ ਵੀ ਉਸੇ ਹਿਸਾਬ ਨਾਲ ਵਧਦੀਆਂ ਗਈਆਂ। ਹੁਣ ਇਕ ਛੱਤ ਦੇ ਹੇਠਾਂ ਏਨੇ ਪਰਿਵਾਰਾਂ ਦਾ ਰਹਿਣਾ ਮੁਸ਼ਕਿਲ ਹੁੰਦਾ ਚਲਿਆ ਗਿਆ। ਆਧੁਨਿਕ ਯੁੱਗ ਦੀ ਦੇਣ ਮਹਾਂਨਗਰੀ ਜੀਵਨ ਸ਼ੈਲੀ ਵਿਚ ਲੋਕਾਂ ਲਈ ਰਹਿਣ ਦੀ ਥਾਂ ਦੀ ਕਮੀ ਹੁੰਦੀ ਜਾ ਰਹੀ ਹੈ।
ਇਸ ਕਮੀ ਨੂੰ ਪੂਰਾ ਕਰਨ ਲਈ ਮਹਾਂਨਗਰਾਂ ਵਿਚ ਅਪਾਰਟਮੈਂਟਸ ਜਾਂ ਫਲੈਟਸ ਬਣਦੇ ਜਾ ਰਹੇ ਹਨ। ਇਨ੍ਹਾਂ ਅਪਾਰਟਮੈਂਟਾਂ ਵਿਚ ਰਹਿਣ ਦੇ ਤੌਰ-ਤਰੀਕੇ ਆਮ ਤੌਰ 'ਤੇ ਇਕਦਮ ਅਲੱਗ ਹਨ ਤੇ ਧਿਆਨ ਦਿਓ ਕੁਝ ਵਿਸ਼ੇਸ਼ ਗੱਲਾਂ 'ਤੇ ਤਾਂ ਕਿ ਤੁਸੀਂ ਸਭ ਤੋਂ ਪਿੱਛੇ ਜਾਂ ਪਛੜੇ ਨਾ ਬਣ ਕੇ ਨਾ ਰਹਿ ਜਾਇਓ।
ਅਪਾਰਟਮੈਂਟਸ ਵਿਚ ਰਹਿਣ ਵਾਲੇ ਗੁਆਂਢੀਆਂ ਦੇ ਨਿੱਜੀ ਜੀਵਨ ਵਿਚ ਤਾਕ-ਝਾਂਕ ਨਾ ਕਰੋ। ਅਪਾਰਟਮੈਂਟ ਜਾਂ ਸੁਸਾਇਟੀ ਦੇ ਮੁੱਖ ਤਿਉਹਾਰਾਂ ਤੇ ਪ੍ਰੋਗਰਾਮਾਂ ਵਿਚ ਹਿੱਸਾ ਜ਼ਰੂਰ ਲਓ। ਗੁਆਂਢ ਵਿਚ ਕਦੀ ਪਾਣੀ, ਬਿਜਲੀ ਦੀ ਕੋਈ ਸਮੱਸਿਆ ਹੋਣ 'ਤੇ ਉਨ੍ਹਾਂ ਦਾ ਸਹਿਯੋਗ ਕਰੋ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਵੀ ਕਰੋ।
ਆਪਣੀ ਸੁਰੱਖਿਆ ਦੇ ਨਾਲ-ਨਾਲ ਗੁਆਂਢੀ ਦੀ ਸੁਰੱਖਿਆ ਵਿਚ ਵੀ ਸਾਵਧਾਨੀ ਵਰਤੋ। ਜੇਕਰ ਤੁਸੀਂ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਹੋ ਤਾਂ ਆਪਣੇ ਪਾਲਤੂ ਜਾਨਵਰ ਨੂੰ ਸੰਭਾਲ ਕੇ ਰੱਖੋ ਤਾਂ ਕਿ ਇਕੱਠੇ ਰਹਿਣ ਵਾਲੇ ਫਲੈਟਸ ਵਿਚ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ।
ਸੁਸਾਇਟੀ ਅਤੇ ਅਪਾਰਟਮੈਂਟ ਦੇ ਬਣੇ ਨਿਯਮਾਂ ਵਿਚ ਸਹਿਯੋਗ ਦਿਓ। ਉਨ੍ਹਾਂ ਨੂੰ ਤੋੜੋ ਨਾ।
ਜੇਕਰ ਤੁਹਾਡੇ ਗੁਆਂਢ ਵਾਲੇ ਫਲੈਟ ਵਿਚ ਬਜ਼ੁਰਗ ਲੋਕ ਹਨ ਜਾਂ ਕੋਈ ਇਕੱਲਾ ਰਹਿੰਦਾ ਹੋਵੇ ਤਾਂ ਉਸ ਦਾ ਧਿਆਨ ਰੱਖਦੇ ਰਹੋ। ਬੇਵਕਤ ਉਨ੍ਹਾਂ ਨੂੰ ਜ਼ਰੂਰਤ ਪੈਣ 'ਤੇ ਸਹਿਯੋਗ ਦਿਓ।
ਫਲੈਟਸ ਕੋਲ-ਕੋਲ ਜਾਂ ਉੱਪਰ-ਹੇਠਾਂ ਹੋਣ ਦੇ ਚੱਕਰ ਵਿਚ ਘਰ ਦੇ ਸ਼ੋਰ ਦੂਜਿਆਂ ਦੀ ਪ੍ਰੇਸ਼ਾਨੀ ਦਾ ਕਾਰਨ ਨਾ ਬਣੇ, ਇਸ ਦਾ ਵਿਸ਼ੇਸ਼ ਧਿਆਨ ਰੱਖੋ। ਸੰਗੀਤ ਸੁਣਦੇ ਸਮੇਂ ਤੇ ਟੀ.ਵੀ. ਦੇਖਦੇ ਸਮੇਂ ਆਵਾਜ਼ ਹੌਲੀ ਰੱਖੋ।
ਫਲੈਟਸ ਵਿਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਵੀ ਮਿਲੋ, ਮੁਸਕਰਾ ਕੇ ਮਿਲੋ।
ਸੁਸਾਇਟੀ ਦੀ ਸਾਂਝੀ ਜਾਇਦਾਦ ਦਾ ਪੂਰਾ ਧਿਆਨ ਰੱਖੋ ਜਿਵੇਂ ਬਗ਼ੀਚਾ, ਪੌੜੀਆਂ, ਛੱਤ ਆਦਿ ਦੀ ਮੁਰੰਮਤ ਆਦਿ ਦਾ ਵਿਸ਼ੇਸ਼ ਧਿਆਨ ਰੱਖੋ।
ਘਰ 'ਚ ਆਏ ਮਹਿਮਾਨਾਂ ਨੂੰ ਸੁਸਾਇਟੀ ਦੇ ਨਿਯਮ ਤੋੜਨ ਵਿਚ ਸਹਿਯੋਗ ਨਾ ਦਿਓ। ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਥੋਂ ਦੇ ਨਿਯਮਾਂ ਤੋਂ ਜਾਣੂ ਕਰਵਾ ਦਿਓ ਤਾਂ ਕਿ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ।
ਵਿਸ਼ੇਸ਼ ਮੌਕਿਆਂ 'ਤੇ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲਓ। ਜੇਕਰ ਤੁਸੀਂ ਹਿੱਸਾ ਨਹੀਂ ਲੈ ਰਹੇ ਤਾਂ ਪ੍ਰੋਗਰਾਮ ਵਿਚ ਮੌਜੂਦ ਜ਼ਰੂਰ ਰਹੋ।
ਗੁਆਂਢੀ 'ਤੇ ਆਪਣਾ ਧਰਮ, ਸੱਭਿਆਚਾਰ ਨਾ ਥੋਪੋ, ਨਾ ਹੀ ਉਸ ਦੇ ਧਰਮ ਸੱਭਿਆਚਾਰ ਦੀ ਅਣਗੌਲਿਆਂ ਕਰੋ। ਸੁਸਾਇਟੀ ਵਿਚ ਗੁਆਂਢ ਵਿਚ ਰਹਿਣ ਵਾਲਿਆਂ ਦੇ ਦੁੱਖ-ਸੁੱਖ ਵੰਡੋ ਅਤੇ ਉਨ੍ਹਾਂ ਵਿਚ ਸ਼ਾਮਿਲ ਹੋਣ ਲਈ ਸਮਾਂ ਕੱਢੋ।
ਸੁਸਾਇਟੀ ਦੀ ਵੈੱਲਫੇਅਰ ਲਈ ਤੁਸੀਂ ਵੀ ਆਪਣਾ ਸਹਿਯੋਗ ਦਿਉ।
ਸੁਸਾਇਟੀ ਦੇ ਮੁੱਖ ਦਰਵਾਜ਼ਿਆਂ 'ਤੇ ਮਜੂਦ ਸੁਰੱਖਿਆ ਮੁਲਾਜ਼ਮ ਦੀ ਅਣਦੇਖੀ ਨਾ ਕਰੋ।
ਜਦੋਂ ਵੀ ਦੋ-ਚਾਰ ਦਿਨ ਲਈ ਬਾਹਰ ਜਾਣਾ ਜਾਓ ਜਾਂ ਰਾਤ ਨੂੰ ਦੇਰੀ ਨਾਲ ਆਉਣਾ ਹੋਵੇ, ਮੁੱਖ ਦਰਵਾਜ਼ੇ ਦੇ ਸੁਰੱਖਿਆ ਮੁਲਾਜ਼ਮ ਨੂੰ ਸੂਚਿਤ ਕਰਕੇ ਜਾਓ।
-੦-
ਰਹਿਣਾ ਹੋਵੇ ਅਪਾਰਟਮੈਂਟ ਵਿਚ ਤਾਂ...
ਅਜੀਤ ਡੈਸਕ
04-06-2026