12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

25 ਲੱਖ ਬੱਚਿਆਂ ਦੀ ਜ਼ਿੰਦਗੀ ਬਦਲਣ ਵਾਲਾ ਟੈਨਿਸ ਖਿਡਾਰੀ ਰੋਜਰ ਫੈਡਰਰ

ਅਜੀਤ ਡੈਸਕ 31-03-2026

ਰੋਜਰ ਫੈਡਰਰ ਉਸ ਟੈਨਿਸ ਖਿਡਾਰੀ ਦਾ ਨਾਂਅ ਹੈ, ਜਿਸ ਨੇ ਟਰਾਫ਼ੀਆਂ ਵੀ ਜਿੱਤੀਆਂ ਅਤੇ ਦੁਨੀਆ ਦਾ ਦਿਲ ਵੀ ਜਿੱਤਿਆ। ਟੈਨਿਸ ਦੇ ਇਸ ਮਹਾਨ ਖਿਡਾਰੀ ਦਾ ਜਨਮ 8 ਅਗਸਤ, 1981 ਨੂੰ ਸਵਿਟਜ਼ਰਲੈਂਡ ਦੇ ਇਕ ਵੱਡੇ ਸ਼ਹਿਰ ਬਾਸੇਲ ਵਿਚ ਹੋਇਆ। ਬਚਪਨ ਵਿਚ ਜਦੋਂ ਉਹ ਆਪਣੀ ਅਫਰੀਕਨ ਮਾਂ ਨਾਲ ਸਕੂਲ ਜਾਂਦਾ ਸੀ ਤਾਂ ਉਹ ਉਨ੍ਹਾਂ ਬੱਚਿਆਂ ਨੂੰ ਬੜੇ ਧਿਆਨ ਨਾਲ ਦੇਖਦਾ ਰਹਿੰਦਾ, ਜਿਨ੍ਹਾਂ ਦੇ ਹੱਥਾਂ 'ਚ ਕਿਤਾਬਾਂ ਨਹੀਂ ਹੁੰਦੀਆਂ ਸਨ। ਉਸ ਦੀ ਮਾਂ ਨੇ ਰੋਜਰ ਨੂੰ ਕਹਿਣਾ ਕਿ ਬੇਟਾ ਜਦੋਂ ਤੂੰ ਦੁਨੀਆ ਦਾ ਇਕ ਵੱਡਾ ਵਿਅਕਤੀ ਬਣ ਜਾਵੇਂ ਤਾਂ ਇਨ੍ਹਾਂ ਬੱਚਿਆਂ ਲਈ ਕੁਝ ਅਜਿਹਾ ਕਰਨਾ, ਜਿਸ ਨਾਲ ਇਨ੍ਹਾਂ ਦੀ ਦੁਨੀਆ ਬਦਲ ਜਾਵੇ। ਇਸ ਤਰ੍ਹਾਂ ਜਦੋਂ ਰੋਜਰ ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਬਣਿਆ ਤਾਂ ਉਸ ਨੇ 6 ਸਾਲਾਂ ਵਿਚ ਏਨਾ ਪੈਸਾ ਕਮਾਇਆ, ਜਿਸ ਨਾਲ ਉਸ ਨੇ 25 ਲੱਖ ਬੱਚਿਆਂ ਅਤੇ 60 ਹਜ਼ਾਰ ਅਧਿਆਪਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਰੋਜਰ ਫੈਡਰਰ ਨੇ ਇਕ ਸੰਸਥਾ ਬਣਾਈ, ਜਿਸ ਦਾ ਨਾਂਅ 'ਰੋਜਰ ਫੈਡਰਰ ਫਾਊਂਡੇਸਨ' ਰੱਖਿਆ। ਇਸ ਸੰਸਥਾ ਨੇ ਦੁਨੀਆ ਭਰ ਦੇ 25 ਲੱਖ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਿਆ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ 60 ਹਜ਼ਾਰ ਅਧਿਆਪਕਾਂ ਦਾ ਪ੍ਰਬੰਧ ਵੀ ਕੀਤਾ। ਦੁਨੀਆ ਭਰ 'ਚ ਜਦੋਂ ਵੀ ਕਿਤੇ ਕੁਦਰਤੀ ਆਫ਼ਤਾਂ ਸੁਨਾਮੀ, ਭੁਚਾਲ ਆਉਂਦੇ ਤਾਂ ਰੋਜਰ ਫੈਡਰਰ ਨੂੰ ਯਾਦ ਕੀਤਾ ਜਾਂਦਾ। ਇਹ ਉਸ ਦੀ ਮਹਾਨਤਾ ਦਾ ਹੀ ਪ੍ਰਤੀਕ ਸੀ ਕਿ ਸਵਿਟਜ਼ਰਲੈਂਡ ਸਰਕਾਰ ਨੇ ਉਸ ਦੇ ਜਿਊਂਦੇ ਰਹਿੰਦਿਆਂ ਹੀ ਉਸ ਦੇ ਨਾਂਅ 'ਤੇ ਸੋਨੇ ਦੇ ਸਿੱਕੇ ਚਲਾਏ। ਸਭ ਤੋਂ ਵੱਡੀ ਗੱਲ ਇਹ ਸੀ ਕਿ ਯੂ.ਐਨ.ਓ. ਨੇ ਉਸ ਨੂੰ ਆਪਣਾ ਸ਼ਾਂਤੀ ਦੂਤ ਬਣਾਇਆ। ਰੋਜਰ ਫੈਡਰਰ ਜਿੱਥੇ ਵੀ ਗਿਆ ਪੈਸਾ ਵੰਡਦਾ ਹੀ ਗਿਆ। ਉਸ ਨੇ ਜਿੰਨਾ ਪੈਸਾ ਕਮਾਇਆ, ਉਹ ਸਾਰਾ ਹੀ ਲੋਕ ਭਲਾਈ 'ਚ ਖ਼ਰਚ ਦਿੱਤਾ। ਰੋਜਰ ਫੈਡਰਰ ਇਕ ਅਜਿਹਾ ਵਿਅਕਤੀ ਸੀ, ਜਿਸ ਨੂੰ ਦੁਨੀਆ ਨੇ ਜਿੱਥੇ ਵੀ ਬੁਲਾਇਆ, ਉਸ ਨੇ ਉੱਥੇ ਜਾ ਕੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਕ ਘਟਨਾ 'ਚ ਦੋ ਲੜਕੀਆਂ ਅਨਾਥ ਹੋ ਜਾਂਦੀਆਂ ਹਨ ਤੇ ਰੋਜਰ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਵਿਵਸਥਾ ਕਰ ਦਿੰਦਾ ਹੈ। ਕਈ ਸਾਲ ਬਾਅਦ ਉਹ ਲੜਕੀਆਂ ਰੋਜਰ ਨੂੰ ਜਨੇਵਾ 'ਚ ਮਿਲਦੀਆਂ ਹਨ, ਤਾਂ ਉਸ ਨੂੰ ਦੇਖ ਕੇ ਉਹ ਉਸ ਦੇ ਗਲ ਲੱਗ ਕੇ ਰੋ ਪੈਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਇਹ ਤਾਂ ਨਹੀਂ ਪਤਾ ਕਿ ਸਾਨੂੰ ਜਨਮ ਕਿਸ ਨੇ ਦਿੱਤਾ ਪਰ ਉਹ ਇਨਸਾਨ ਸਾਡੇ ਸਾਹਮਣੇ ਹੈ, ਜਿਸ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇਹ ਸੁਣ ਕੇ ਰੋਜਰ ਦੀਆਂ ਅੱਖਾਂ 'ਚ ਵੀ ਅੱਥਰੂ ਆ ਜਾਂਦੇ ਹਨ। ਸਾਡੇ ਭਾਰਤ ਦੇਸ਼ 'ਚ ਲੱਖਾਂ ਉਦਯੋਗਪਤੀ ਹਨ, ਜਿਨ੍ਹਾਂ ਕੋਲ ਅਰਬਾਂ-ਖ਼ਰਬਾਂ ਦੀ ਪੂੰਜੀ ਹੈ। ਕਾਸ਼! ਇਨ੍ਹਾਂ 'ਚੋਂ ਕੋਈ ਇਕ ਪੂੰਜੀਪਤੀ ਰੋਜਰ ਫੈਡਰਰ ਬਣ ਕੇ ਦਿਖਾਏ ਤਾਂ ਦੇਸ਼ ਦਾ ਭਵਿੱਖ ਬਦਲ ਸਕਦਾ ਹੈ।

-ਪਿੰਡ+ਡਾਕ-ਕੋਟਲੀ ਖ਼ਾਸ, ਤਹਿਸੀਲ-ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ : 94653-69343

ਪਿਛਲੀ ਖ਼ਬਰ ਵੰਨ-ਸੁਵੰਨੀ ਕਾਸ਼ਤ ਨਾਲ ਹੀ ਬਚੇਗੀ ਖੇਤੀਬਾੜੀ ਤੇ ਵਾਤਾਵਰਨ ਅਗਲੀ ਖ਼ਬਰ ਏ.ਐੱਫ.ਸੀ. ਮਹਿਲਾ ਏਸ਼ੀਆ ਕੱਪ 2026 ਜਪਾਨ ਦੀ ਟੀਮ ਤੀਜੀ ਵਾਰ ਬਣੀ 'ਏਸ਼ੀਆ ਦੀ ਰਾਣੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।