22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦੀ ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼

ਸ਼ਹਿਣਾ, 21 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦੀ ਕ੍ਰਿਕਟ ਚੈਂਪੀਅਨਸ਼ਿਪ ਦਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜੋ ਯਤਨ ਆਰੰਭੇ ਸਨ, ਉਸ ਤੇ ਪਹਿਰਾ ਦਿੰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਹਿਰਾ ਦਿੰਦਿਆਂ ਜੋ ਚੈਂਪੀਅਨਸ਼ਿਪ ਸ਼ੁਰੂ ਕੀਤੀ ਹੈ।

ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦੀ ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ 22-11-2026
ਸ਼ਹਿਣਾ, 21 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦੀ ਕ੍ਰਿਕਟ ਚੈਂਪੀਅਨਸ਼ਿਪ ਦਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜੋ ਯਤਨ ਆਰੰਭੇ ਸਨ, ਉਸ ਤੇ ਪਹਿਰਾ ਦਿੰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਹਿਰਾ ਦਿੰਦਿਆਂ ਜੋ ਚੈਂਪੀਅਨਸ਼ਿਪ ਸ਼ੁਰੂ ਕੀਤੀ ਹੈ। ਇਸ ਨਾਲ ਹੋਰਨਾਂ ਹਲਕਿਆਂ ਵਿਚ ਵੀ ਚੰਗਾ ਸੁਨੇਹਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਖੇਡਾਂ ਦੇ ਖੇਤਰ ਕਰ ਕੇ ਜਾਣਿਆ ਜਾਂਦਾ ਸੀ, ਪਰ ਕੁੱਝ ਸਮੇਂ ਤੋਂ ਇਸ ਵਿਚ ਖੜੋਤ ਆਈ ਸੀ। ਜਿਸ ਨੂੰ ਸਰਕਾਰ ਨੇ ਮੁੜ ਪੈਰਾ ਸਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਬੋਲਬਾਲਾ ਦੂਜੇ ਸੂਬਿਆ ਵਿਚ ਕਿਤੇ ਵੱਧ ਹੈ, ਪਰ ਪੰਜਾਬ ਨੂੰ ਬਦਨਾਮ ਕਰਨ ਲਈ ਵੱਧ ਰੌਲਾ ਪਾਇਆ ਜਾ ਰਿਹਾ ਹੈ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਨੌਜਵਾਨ ਵਰਗ ਅਤੇ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਵੱਡਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਦਘਾਟਨ ਬੇਸ਼ੱਕ ਉਗੋਕੇ ਵਿਖੇ ਹੋਇਆ ਹੈ, ਪਰ ਕ੍ਰਿਕਟ ਦੇ ਮੈਚ ਭਗਤਪੁਰਾ ਅਤੇ ਸੁਖਪੁਰਾ ਵਿਖੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੇ ਨਾਲ ਹੀ 30 ਲੱਖ ਦੀ ਲਾਗਤ ਨਾਲ ਤੀਰ-ਅੰਦਾਜ਼ੀ ਦਾ ਗਰਾਉਂਡ ਬਣੇਗਾ ਅਤੇ ਸਰਕਾਰ ਵਲੋਂ ਸਿਖਲਾਈ ਲਈ ਕੋਚ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤੀਰ ਅੰਦਾਜ਼ੀ ਦੀ ਸਿਖਲਾਈ ਲੈਣ ਵਾਲੇ ਨਿਸ਼ਾਨਚੀ ਦੋ ਸਾਲਾਂ ਵਿਚ ਹਲਕੇ ਲਈ ਮੈਡਲ ਲੈ ਕੇ ਆਉਣਗੇ। ਇਸ ਚੈਂਪੀਅਨਸ਼ਿਪ ਉਪਰੰਤ ਹਲਕੇ ਭਦੌੜ ਦਾ ਸਮੂਹ ਖਿਡਾਰੀਆਂ ਵਿਚੋਂ ਹਰ ਪਿੰਡ ਵਿਚ ਟਰਾਇਲ ਕਰ ਕੇ ਇਕ ਕ੍ਰਿਕਟ ਕਲੱਬ ਬਣਾਇਆ ਜਾਵੇਗਾ। ਜੋ ਸੂਬੇ ਵਿਚ ਜਾ ਦੂਜੇ ਹੋਰ ਸੂਬਿਆਂ ਵਿਚ ਹਲਕਾ ਭਦੌੜ ਦੀ ਨੁਮਾਇੰਦਗੀ ਕਰੇਗਾ ਅਤੇ ਉਸ ਦਾ ਖਰਚਾ ਉਹ ਆਪਣੀ ਜੇਬ ਵਿਚੋਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਹਰ ਸਾਲ ਕਰਵਾਈ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ ਧੂਰਕੋਟ, ਤਰਸੇਮ ਸਿੰਘ ਕਾਹਨੇਕੇ, ਗੁਰਤੇਜ ਸਿੰਘ ਪ੍ਰਧਾਨ ਟਰੱਕ ਯੂਨੀਅਨ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਸਰਪੰਚ ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ, ਅਮਨਾ ਦਰਾਜ, ਹਰਦੀਪ ਹੈਰੀ ਧਾਲੀਵਾਲ, ਪ੍ਰਗਟ ਸਿੰਘ ਮੌੜ, ਸੁਖਚੈਨ ਸਿੰਘ ਫ਼ੌਜੀ, ਸਰਪੰਚ ਰਾਮ ਸਿੰਘ ਦਿਉਲ, ਮਨੀ ਗਿੱਲ ਸ਼ਹਿਣਾ, ਨਾਜਮ ਸਿੰਘ ਸਰਪੰਚ ਸ਼ਹਿਣਾ, ਹਰਲੀਨ ਸਿੰਘ ਚੰਨੀ, ਗੁਰਪ੍ਰੀਤ ਸਿੰਘ ਘੱਚਾ, ਅਵਤਾਰ ਸਿੰਘ ਖ਼ਾਲਸਾ, ਜਗਸੀਰ ਸਿੰਘ ਬੱਬੂ, ਚੇਅਰਮੈਨ ਗੁਰਪ੍ਰੀਤ ਸਿੰਘ ਢਿੱਲਵਾ, ਜਸਵੰਤ ਕੌਰ ਸੂਬਾ ਆਗੂ, ਚਰਨਜੀਤ ਕੌਰ, ਸੁਖਪਾਲ ਕੌਰ, ਸਰਪੰਚ ਬਲਜੀਤ ਸਿੰਘ ਗਿੱਲ ਪੱਤੀ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਸਰਪੰਚ ਜਿੰਦਰਪਾਲ ਧਰਮਪੁਰਾ, ਬਲਵਿੰਦਰ ਸਿੰਘ ਸਰਪੰਚ ਮਕਸੂਥਾ, ਧਰਮਵੀਰ ਸਰਪੰਚ ਬੱਲੋਕੇ, ਪਲਵਿੰਦਰ ਸਿੰਘ ਸਰਪੰਚ ਈਸ਼ਰ ਸਿੰਘ ਵਾਲਾ, ਸਰਪੰਚ ਪਰਦੀਪ ਕੌਰ ਜਗਜੀਤਪੁਰਾ, ਸਰਪੰਚ ਪਿਆਰੋ ਕੌਰ ਪੱਖੋ ਕੈਂਚੀਆਂ, ਗੁਰਪ੍ਰੀਤ ਸਿੰਘ ਮੌੜ, ਕੁਲਵੰਤ ਰਾਮ ਸਰਪੰਚ ਭਗਤਪੁਰਾ, ਸਤਨਾਮ ਸਿੰਘ ਸਰਪੰਚ ਬੁਰਜ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਨਕਸਰ ਦੇ ਦਰਸ਼ਨ ਕੀਤੇ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।