21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸੁਚੱਜੀ ਪਰਵਰਿਸ਼ ਅਤੇ ਸਦਾਚਾਰ ਦੇਣ ਵਾਲੇ ਮਾਪੇ ਹੀ ਉੱਤਮ ਮਾਪੇ ਹੁੰਦੇ ਹਨ–ਆਚਾਰੀਆ ਚੰਦਰਸ਼ੇਖਰ ਸ਼ਾਸਤਰੀ

ਬਰਨਾਲਾ, 21 ਨਵੰਬਰ (ਨਰਿੰਦਰ ਅਰੋੜਾ)-ਆਰੀਆ ਸਮਾਜ ਦੇ ਤਿੰਨ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਅੰਤਰਰਾਸ਼ਟਰੀ ਵੈਦਿਕ ਪ੍ਰਵਕਤਾ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਨੇ ਪ੍ਰਵਚਨ ਕੀਤੇ।

ਅੰਤਰਰਾਸ਼ਟਰੀ ਵੈਦਿਕ ਪ੍ਰਵਕਤਾ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਪ੍ਰਵਚਨ ਕਰਦੇ ਹੋਏ। ਅਜੀਤ ਤਸਵੀਰ 22-11-2026
ਬਰਨਾਲਾ, 21 ਨਵੰਬਰ (ਨਰਿੰਦਰ ਅਰੋੜਾ)-ਆਰੀਆ ਸਮਾਜ ਦੇ ਤਿੰਨ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਅੰਤਰਰਾਸ਼ਟਰੀ ਵੈਦਿਕ ਪ੍ਰਵਕਤਾ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਨੇ ਪ੍ਰਵਚਨ ਕੀਤੇ। ਉਨ੍ਹਾਂ ਕਿਹਾ ਕਿ ਜਨਮ ਦੇਣ ਵਾਲੇ ਮਾਂ-ਬਾਪ ਆਮ ਮਾਪੇ ਕਹਾਉਂਦੇ ਹਨ। ਜਨਮ ਦੇਣ ਦੇ ਨਾਲ-ਨਾਲ ਆਪਣੀ ਸੰਤਾਨ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੇ ਮਾਪੇ ਮੱਧਮ ਮਾਪੇ ਕਹਾਉਂਦੇ ਹਨ, ਪ੍ਰੰਤੂ ਜਿਹੜੇ ਮਾਪੇ ਆਪਣੀ ਸੰਤਾਨ ਨੂੰ ਸਹੂਲਤਾਂ ਦੇ ਨਾਲ-ਨਾਲ ਉੱਤਮ ਸੰਸਕਾਰ ਵੀ ਦਿੰਦੇ ਹਨ, ਉਹ ਅਤਿ ਉੱਤਮ ਮਾਪੇ ਕਹਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੁਨੀਆ ਵਿਚ ਮਨੁੱਖ ਆਪਣੇ ਅਭਾਵਾਂ ਕਾਰਨ ਨਹੀਂ, ਸਗੋਂ ਦੂਜਿਆਂ ਦੇ ਪ੍ਰਭਾਵ ਕਾਰਨ ਦੁਖੀ ਹੈ। ਉਹ ਇਸ ਗੱਲ ਤੋਂ ਦੁਖੀ ਰਹਿੰਦਾ ਹੈ ਕਿ ਦੂਜਾ ਵਿਅਕਤੀ ਸੁਖੀ ਕਿਉਂ ਹੈ? ਆਪਣੇ ਪ੍ਰਵਚਨ ਦੌਰਾਨ ਉਨ੍ਹਾਂ ਕਿਹਾ ਕਿ ਮਹਾਨ ਵਿਅਕਤੀ ਹੰਕਾਰੀ ਨਹੀਂ ਹੁੰਦਾ, ਪਰ ਹੰਕਾਰੀ ਵਿਅਕਤੀ ਕਦੇ ਮਹਾਨ ਨਹੀਂ ਹੋ ਸਕਦਾ। ਆਪਣੇ ਵਿਚਾਰਾਂ ਰਾਹੀਂ ਸ਼ਾਸਤਰੀ ਜੀ ਨੇ ਲਗਭਗ ਇਕ ਘੰਟੇ ਤੱਕ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰੀ ਰੱਖਿਆ। ਇਸ ਤੋਂ ਪਹਿਲਾਂ ਸਭਾ ਵਿਚ ਅੰਤਰਰਾਸ਼ਟਰੀ ਵੈਦਿਕ ਭਜਨ ਉਪਦੇਸ਼ਕ ਅਤੇ ਸੰਗੀਤ ਰਤਨ ਪੰਡਿਤ ਵਿਵੇਕ ਪਥਿਕ ਨੇ ਵੇਦਾਂ ਅਤੇ ਯੱਗ ਦੀ ਮਹਿਮਾ ਸਬੰਧੀ ਪ੍ਰਭਾਵਸ਼ਾਲੀ ਭਜਨਾਂ ਦਾ ਗਾਇਨ ਕਰ ਕੇ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਦੇ ਭਜਨ ‘ਹੁੰਦਾ ਹੈ ਸਾਰੇ ਵਿਸ਼ਵ ਦਾ ਕਲਿਆਣ ਯੱਗ ਸੇ, ਜਲਦੀ ਪ੍ਰਸੰਨ ਹੋਤੇ ਹੈਂ ਭਗਵਾਨ ਯੱਗ ਸੇ’ ਦਾ ਸੰਗਤ ਨੇ ਤਾੜੀਆਂ ਦੀ ਗੂੰਜ ਨਾਲ ਭਰਪੂਰ ਆਨੰਦ ਮਾਣਿਆ। ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਅਤੇ ਭਜਨ ਉਪਦੇਸ਼ਕ ਵਿਵੇਕ ਪਥਿਕ ਦਾ ਸਵਾਗਤ ਆਰੀਆ ਸਮਾਜ ਦੇ ਸੀਨੀਅਰ ਆਗੂਆਂ ਸਰਵਸ਼੍ਰੀ ਰਾਮ ਕੁਮਾਰ ਸੋਬਤੀ, ਪ੍ਰਧਾਨ ਤਿਲਕ ਰਾਮ, ਪ੍ਰਦੀਪ ਗੋਇਲ, ਕੇਵਲ ਜਿੰਦਲ, ਸਤੀਸ਼ ਸਿੰਧਵਾਨੀ, ਭਾਰਤੇਂਦੂ ਗੁਪਤਾ, ਰਾਜੇਸ਼ ਗਾਂਧੀ, ਡਾ: ਨਰੇਸ਼ ਸਿੰਗਲਾ, ਪਰਮਜੀਤ ਸ਼ਰਮਾ ਅਤੇ ਰਾਮਚੰਦਰ ਆਰੀਆ ਆਦਿ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਕੀਤਾ। ਸਮਾਗਮ ਦੇ ਆਰੰਭ ਵਿਚ ਆਰੀਆ ਸਮਾਜ ਦੇ ਪੁਰੋਹਿਤ ਪੰਡਿਤ ਵਿਕਾਸ ਆਰੀਆ ਨੇ ਆਰੀਆ ਸਮਾਜ ਮੰਦਰ ਵਿਚ ਹਵਨ-ਯੱਗ ਸੰਪੰਨ ਕਰਵਾਇਆ। ਸ਼ਾਂਤੀ ਪਾਠ ਦੇ ਨਾਲ ਅੱਜ ਦੀ ਸਭਾ ਦੀ ਸਮਾਪਤੀ ਹੋਈ ਅਤੇ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ।
ਪਿਛਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਬਾਬਾ ਦੇ ਜਨਮ ਦਿਨ ਮੌਕੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ -ਦੀਵਾਨੇ ਖਾਟੂ ਵਾਲੇ ਦੇ ਸੇਵਾ ਸੰਘ ਨੇ ਪ੍ਰ... ਅਗਲੀ ਖ਼ਬਰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨਿਮਰਤਜੋਤ ਕੌਰ ਮਾਨ ਨੇ ‘ਵਤਨ ਪੰਜਾਬ ਦੀਆਂ ਖੇਡਾਂ 2026’ ਵਿੱਚ ਜਿੱਤਿਆ ਸੋਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।