ਜਵਾਨੀ ਸੰਭਾਲ ਯਾਤਰਾ ’ਚ ਵਿਸ਼ਾਲ ਇਕੱਠ ਦੇਖ ਕੇ ਚੰਨੀ ਨੇ ਸੁਮਿਤ ਮਾਨ ਦੀ ਪਿੱਠ ਥਾਪੜੀ
ਅਹਿਮਦਗੜ੍ਹ, 19 ਨਵੰਬਰ (ਰਵਿੰਦਰ ਪੁਰੀ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਜਵਾਨੀ ਸੰਭਾਲ ਯਾਤਰਾ ਦਾ ਅੱਜ ਅਹਿਮਦਗੜ੍ਹ ਪੁੱਜਣ ’ਤੇ ਹਲਕਾ ਕਾਂਗਰਸ ਦੇ ਇੰਚਾਰਜ ਸੁਮਿਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੇ ਹਜ਼ਾਰਾਂ ਵਰਕਰਾਂ ਨੇ ਬੜੇ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ। ਗੁਰਦੁਆਰਾ ਸਿੰਘ ਸਭਾ ਚੌਂਕ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਸਮੇਤ ਰੈਲੀ ’ਚ ਸ਼ਾਮਿਲ ਹੋਈ ਕੌਮੀ ਲੀਡਰਸ਼ਿਪ ਨੇ ਸੁਮਿਤ ਸਿੰਘ ਮਾਨ ਦੀ ਭਰਵੀਂ ਤਾਰੀਫ਼ ਕੀਤੀ ਤੇ ਨਾਲ ਹੀ ਹਲਕੇ ਦੇ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਦਾ ਵੀ ਧੰਨਵਾਦ ਕੀਤਾ।
ਅਹਿਮਦਗੜ੍ਹ, 19 ਨਵੰਬਰ (ਰਵਿੰਦਰ ਪੁਰੀ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਜਵਾਨੀ ਸੰਭਾਲ ਯਾਤਰਾ ਦਾ ਅੱਜ ਅਹਿਮਦਗੜ੍ਹ ਪੁੱਜਣ ’ਤੇ ਹਲਕਾ ਕਾਂਗਰਸ ਦੇ ਇੰਚਾਰਜ ਸੁਮਿਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੇ ਹਜ਼ਾਰਾਂ ਵਰਕਰਾਂ ਨੇ ਬੜੇ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ। ਗੁਰਦੁਆਰਾ ਸਿੰਘ ਸਭਾ ਚੌਂਕ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਸਮੇਤ ਰੈਲੀ ’ਚ ਸ਼ਾਮਿਲ ਹੋਈ ਕੌਮੀ ਲੀਡਰਸ਼ਿਪ ਨੇ ਸੁਮਿਤ ਸਿੰਘ ਮਾਨ ਦੀ ਭਰਵੀਂ ਤਾਰੀਫ਼ ਕੀਤੀ ਤੇ ਨਾਲ ਹੀ ਹਲਕੇ ਦੇ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਦਾ ਵੀ ਧੰਨਵਾਦ ਕੀਤਾ। ਚਰਨਜੀਤ ਸਿੰਘ ਚੰਨੀ ਨੇ ਵੱਡੀ ਗਿਣਤੀ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਢੇ ਚਾਰ ਸਾਲ ਪਹਿਲਾਂ ਬਹੁਤ ਵੱਡੀ ਭੁੱਲ ਕਰਦਿਆਂ ਅਜਿਹੇ ਵਿਅਕਤੀ ਦੇ ਹੱਥ ਪੰਜਾਬ ਦੀ ਵਾਗਡੋਰ ਸੰਭਾਲ ਦਿੱਤੀ ਜੋ ਸਟੇਜ ਵੀ ਨਹੀਂ ਸੰਭਾਲ ਸਕਦਾ, ਪਰ ਲੋਕਾਂ ਉਸ ਨੂੰ ਸਟੇਟ ਸੰਭਾਲ ਦਿੱਤੀ। ਉਨ੍ਹਾਂ ਕਿਹਾ ਕਿ ਆਮ ਪਾਰਟੀ ਚੁਟਕਲਿਆਂ ਵਾਲੀ ਸਰਕਾਰ ਦੇ ਨਾਲ ਨਾਲ ਸਾਰੇ ਦੇਸ਼ ’ਚ ਪ੍ਰਸਿੱਧ ਹੋ ਚੁੱਕੀ ਹੈ ਜਿਸ ਦੇ ਨਿਜ਼ਾਮ ਨੂੰ ਬਦਲਣ ਦੀ ਅਤਿ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਲਈ ਹਮੇਸ਼ਾ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਰੈਲੀ ਦਾ ਆਯੋਜਨ ਕਰਨ ਵਾਲੇ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਦੀ ਤਾਰੀਫ਼ਾਂ ਦੇ ਪੁਲ ਬੰਨੇ ਤੇ ਉਸ ਦੀ ਕਾਰਜ ਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੁਮਿਤ ਸਿੰਘ ਮਾਨ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਮੈਨੂੰ ਇਸ ਵਾਰ ਮੌਕਾ ਦਿਓ ਮੈਂ ਹਲਕੇ ਦੇ ਲੋਕਾਂ ਦੀ ਹਰ ਉਮੀਦ ’ਤੇ ਖਰਾ ਉੱਤਰਾਂਗਾ। ਇਸ ਮੌਕੇ ਦਿੱਲੀ ਤੋਂ ਸੀਨੀਅਰ ਕਾਂਗਰਸੀ ਲੀਡਰਸ਼ਿਪ ਸੰਦੀਪ ਦੀਕਸ਼ਤ, ਗੁਰਦੀਪ ਸੱਪਲ, ਰਵਿੰਦਰ ਡਾਲਵੀ, ਹਿਨਾ ਕਾਵੜੇ, ਓਵਰਸੀਜ਼ ਕਾਂਗਰਸ ਪ੍ਰਧਾਨ ਨਛੱਤਰ ਸਿੰਘ ਕਲਸੀ, ਰਿਦਮਜੀਤ ਸਿੰਘ ਲੱਕੀ, ਸਿਮਰਨ ਕੌਰ ਮਾਨ, ਸਾਬਕਾ ਐੱਮ. ਪੀ. ਮੁਹੰਮਦ ਸਦੀਕ, ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਂਤ ਅਖ਼ਤਰ, ਆੜ੍ਹਤੀ ਐਸੋ. ਦੇ ਪ੍ਰਧਾਨ ਸੁਰਿੰਦਰ ਕੁਰੜਛਾਪਾ, ਅਗਰਵਾਲ ਸਭਾ ਦੇ ਪ੍ਰਧਾਨ ਧਰਮਵੀਰ ਗਰਗ, ਰਾਈਸ ਮਿੱਲ ਐਸੋ. ਦੇ ਪ੍ਰਧਾਨ ਸ਼ੇਰੂ ਝਨੇਰੀਆ , ਪੰਜਾਬ ਕੈਟਲ ਫੀਡ ਮਿੱਲ ਮਾਲਕ ਐਸੋ. ਦੇ ਪ੍ਰਧਾਨ ਅਸ਼ੋਕ ਡੱਬੀ, ਡੀ. ਏ. ਵੀ. ਸਕੂਲ ਦੇ ਪ੍ਰਧਾਨ ਰਾਜ ਹਿੰਦ, ਐਡਵੋਕੇਟ ਕਲਿਆਣ ਗਰਗ, ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਸੇਖਾ, ਸੁਖਵਿੰਦਰ ਗਾਂਧੀ, ਰਣਧੀਰ ਸਿੰਘ ਹੂੰਝਣ, ਜਗਦੇਵ ਸਿੰਘ ਹੂੰਝਣ, ਪਰਮਿੰਦਰ ਸਰਪੰਚ, ਸਰਪੰਚ ਪਰਮਿੰਦਰ ਸਿੰਘ, ਜਸਬੀਰ ਸਿੰਘ ਪਾਲ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਗੁਰਨੂਰ ਲੋਟੇ, ਨਿਰਭੈ ਰੁੜਕੀ, ਜਗਤਾਰ ਛੋਕਰਾਂ, ਕੁਲਦੀਪ ਚੌਂਦਾ, ਰਮੇਸ਼ ਧੀਰ, ਸਾਬਕਾ ਕੌਂਸਲਰ ਜਰਨੈਲ ਸਿੰਘ, ਰੋਟਰੀ ਪ੍ਰਧਾਨ ਕਰਨ ਕਰੀਰ ਤੇ ਹੋਰ ਹਾਜ਼ਰ ਸਨ।