ਰਾਮ ਲੀਲ੍ਹਾ ਮੰਚਨ ਦੀ ਚੌਥੀ ਰਾਤ ਦਾ ਆੜ੍ਹਤੀ ਸ਼ਸ਼ੀ ਭਾਟੀਆ ਨੇ ਕੀਤਾ ਉਦਘਾਟਨ
ਮਾਛੀਵਾੜਾ ਸਾਹਿਬ, 12 ਅਕਤੂਬਰ (ਪੱਤਰ ਪ੍ਰੇਰਕ)-ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਰਾਮ ਲੀਲਾ ਮੰਚਨ ਦੀ ਚੌਥੀ ਰਾਤ ਮੁੱਖ ਮਹਿਮਾਨ ਵਜੋਂ ਆੜ੍ਹਤੀ ਸ਼ਸ਼ੀ ਭਾਟੀਆ ਪੁੱਜੇ, ਜਿਨ੍ਹਾਂ ਮੰਚਨ ਦੀ ਸ਼ੁਰੂਆਤ ਰੀਬਨ ਕੱਟ ਕੇ ਕਰਵਾਈ। ਰਾਤ ਦਿਖਾਏ ਗਏ ਦ੍ਰਿਸ਼ਾਂ ਵਿਚ ਰਾਜਾ ਜਨਕ ਵਲੋਂ ਆਪਣੀ ਪੁੱਤਰੀ ਸੀਤਾ ਤੇ ਵਿਆਹ ਲਈ ਆਯੋਜਿਤ ਕੀਤੇ ਗਏ ਸਵੰਬਰ ਦੇ ਦ੍ਰਿਸ਼ ਦਿਖਾਏ ਗਏ ਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਸੰਪੰਨ ਹੋਇਆ।
ਮਾਛੀਵਾੜਾ ਸਾਹਿਬ, 12 ਅਕਤੂਬਰ (ਪੱਤਰ ਪ੍ਰੇਰਕ)-ਮਾਛੀਵਾੜਾ ਦੇ ਦੁਸਹਿਰਾ ਮੈਦਾਨ ਵਿਚ ਰਾਮ ਲੀਲਾ ਮੰਚਨ ਦੀ ਚੌਥੀ ਰਾਤ ਮੁੱਖ ਮਹਿਮਾਨ ਵਜੋਂ ਆੜ੍ਹਤੀ ਸ਼ਸ਼ੀ ਭਾਟੀਆ ਪੁੱਜੇ, ਜਿਨ੍ਹਾਂ ਮੰਚਨ ਦੀ ਸ਼ੁਰੂਆਤ ਰੀਬਨ ਕੱਟ ਕੇ ਕਰਵਾਈ। ਰਾਤ ਦਿਖਾਏ ਗਏ ਦ੍ਰਿਸ਼ਾਂ ਵਿਚ ਰਾਜਾ ਜਨਕ ਵਲੋਂ ਆਪਣੀ ਪੁੱਤਰੀ ਸੀਤਾ ਤੇ ਵਿਆਹ ਲਈ ਆਯੋਜਿਤ ਕੀਤੇ ਗਏ ਸਵੰਬਰ ਦੇ ਦ੍ਰਿਸ਼ ਦਿਖਾਏ ਗਏ ਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਸੰਪੰਨ ਹੋਇਆ। ਸੀਤਾ ਦੇ ਸਵੰਬਰ ਦੇ ਦ੍ਰਿਸ਼ ਵਿਚ ਰਾਜਾ ਜਨਕ ਵਲੋਂ ਧਨੁਸ਼ ਤੋੜਨ ਵਾਲੇ ਰਾਜ ਕੁਮਾਰ ਨਾਲ ਹੀ ਵਿਆਹ ਦੀ ਸ਼ਰਤ ਨਾਲ ਆਏ ਮਹਾਰਾਜਿਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਭਗਵਾਨ ਸ਼ਿਵ ਦਾ ਵਰਦਾਨ ਧਨੁਸ਼ ਕੋਈ ਨਾ ਤੋੜ ਸਕਿਆ। ਅੰਤ ਵਿਚ ਰਿਸ਼ੀ ਵਿਸ਼ਵਾਮਿੱਤਰ ਦੇ ਕਹਿਣ ਤੇ ਸ਼੍ਰੀ ਰਾਮ ਨੇ ਧਨੁਸ਼ ਤੋੜ ਦਿੱਤਾ ਅਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਬਰਾਤ ਨਿਕਲੀ ਜੋ ਕਿ ਰਾਜਾ ਜਨਕ ਦੇ ਦਰਬਾਰ ਪਹੁੰਚੀ। ਭਗਵਾਨ ਸ੍ਰੀ ਰਾਮ ਤੇ ਮਾਤਾ ਸੀਤਾ ਜੀ ਦੇ ਵਿਆਹ ਦਾ ਦ੍ਰਿਸ਼ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸਭਾ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਮੋਹਿਤ ਕੁੰਦਰਾ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਡੀ. ਡੀ. ਵਰਮਾ, ਕ੍ਰਿਸ਼ਨ ਲਾਲ ਚੋਪੜਾ, ਕ੍ਰਿਸ਼ਨ ਲਾਲ ਸਚਦੇਵਾ, ਭੂਸ਼ਨ ਜੈਨ, ਭਾਰਤ ਜੈਨ, ਦੀਪਕ ਸੂਦ, ਸਨੀ ਸੂਦ, ਨਿਤਿਸ਼ ਕੁੰਦਰਾ, ਜਿੰਮੀ ਜੈਨ ਹਾਜ਼ਰ ਸਨ।