ਦਾ ਸੁਪੀਰੀਅਰ ਵਰਲਡ ਸਕੂਲ ਨੇ ਡਾਂਸ ਮੁਕਾਬਲੇ ’ਚ ਜਿੱਤੀ ਟਰਾਫ਼ੀ
ਮਾਛੀਵਾੜਾ ਸਾਹਿਬ, 12 ਅਕਤੂਬਰ (ਪੱਤਰ ਪ੍ਰੇਰਕ)-ਲੁਧਿਆਣਾ ਈਸਟ-ਖੰਨਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਕਰਵਾਏ ਗਏ ਇੰਟਰ-ਸਕੂਲ ਸਹੋਦਿਆ ਲੋਕ/ਕਲਾਸੀਕਲ ਡਾਂਸ ਮੁਕਾਬਲੇ ’ਚ ਦਾ ਸੁਪੀਰੀਅਰ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਚਮਕਾਇਆ। ਮੁਕਾਬਲੇ ਦਾ ਮੁੱਖ ਥੀਮ ‘ਬੰਗਾਲੀ ਬਨਾਮ ਪੰਜਾਬੀ ਡਾਂਸ ਪੇਸ਼ਕਾਰੀ’ ਸੀ ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਅਜੀਤ ਡੈਸਕ
13-10-2026