10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਨੇ ਚੌਥੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਖੰਨਾ ਡਵੀਜ਼ਨ ਗੇਟ ਅੱਗੇ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 25-07-2026
ਖੰਨਾ, 24 ਜੁਲਾਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. (ਭੰਗਲ) ਮੰਡਲ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ, ਗਰਿਡ ਸਬਸਟੇਸ਼ਨ ਇੰਪਲਾਈਜ਼ ਯੂਨੀਅਨ ਸਰਕਲ ਖੰਨਾ ਦੇ ਆਗੂ ਹਰਪ੍ਰੀਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ) ਸਾਝਾ ਫੋਰਮ, ਏਕਤਾ ਮੰਚ ਪੰਜਾਬ ਦੇ ਸੱਦੇ ਤੇ ਖੰਨਾ ਮੰਡਲ ਅਧੀਨ ਪੈਦੀਆਂ ਵੱਖ ਵੱਖ ਸਬ ਡਵੀਜ਼ਨਾਂ ਚਾਵਾ, ਸਿਟੀ 1, ਸਿਟੀ 2 ਸਬ ਅਰਬਨ ਖੰਨਾ ਭੜੀ ਜਰਗ, ਸਮੂਹ ਗਰਿਡਾਂ ਤੇ ਅਤੇ ਸੰਚਾਲਨ ਡਵੀਜ਼ਨ ਦਫ਼ਤਰ, ਸਰਕਲ ਦਫ਼ਤਰ, ਗਰਿਡ ਸੰਭਾਲ ਮੰਡਲ ਅਤੇ ਪ੍ਰੋਟੈਕਸ਼ਨ ਸੈਲ ਮੰਡਲ ਖੰਨਾ ਦੇ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਕਰ ਕੇ ਚੌਥੇ ਦਿਨ ਵੀ ਸੰਚਾਲਨ ਮੰਡਲ ਦੇ ਗੇਟ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਹਰੇ ਵੀ ਲਾਏ। ਰੋਸ ਪ੍ਰਦਰਸ਼ਨ ਵਿੱਚ ਭਰਾਤਰੀ ਸਹਿਯੋਗ ਦਿੰਦੇ ਹੋਏ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪੈਨਸ਼ਨਰ ਅੇੈਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਖੰਨਾ ਦੇ ਇਸ ਪ੍ਰਦਰਸ਼ਨ ਵਿਚ ਭਾਗ ਲੈਕੇ ਏਕਤਾ ਦਾ ਸਬੂਤ ਦਿੱਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਆਗੂਆਂ ਕੁਲਵਿੰਦਰ ਸਿੰਘ, ਕਿਸਨ ਕੁਮਾਰ, ਬਲਜੀਤ ਸਿੰਘ, ਪਰਮਿੰਦਰ ਸਿੰਘ, ਗੁਰਸੇਵਕ ਸਿੰਘ ਮੋਹੀ, ਜਗਦੇਵ ਸਿੰਘ, ਵਿਧੀ ਚੰਦ, ਮਨੀਰਾਮ, ਪਵਨ ਕੁਮਾਰ, ਅਰਸਵੀਰ ਸਿੰਘ, ਕਿਸ਼ਨ ਸਿੰਘ, ਪਰਮਿੰਦਰ ਸਿੰਘ ਭੜੀ, ਕੁਲਦੀਪ ਕੁਮਾਰ, ਬਹਾਦਰ ਸਿੰਘ, ਜਸਵਿੰਦਰ ਸਿੰਘ, ਗੁਰਪਿੰਦਰ ਸਿੰਘ ਅਤੇ ਦੋਰਾਹਾ ਤੋਂ ਉਚੇਚੇ ਤੌਰ ਤੇ ਰੋਸ ਪ੍ਰਦਰਸ਼ਨ ਵਿੱਚ ਪਹੁੰਚੇ ਸਰਕਲ ਕਮੇਟੀ ਖੰਨਾ ਦੇ ਆਗੂ ਬੁੱਧ ਸਿੰਘ ਆਦਿ ਨੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ, ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਆਗੂਆਂ ਨੇ 29 ਜੁਲਾਈ 26 ਦੇ ਸਾਂਝੇ ਪੈਨਸ਼ਨਰ ਫ਼ਰੰਟ ਦੇ ਸੱਦੇ ਤੇ ਮੁਖ ਮੰਤਰੀ ਦੀ ਕੋਠੀ ਵੱਲ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ।
ਪਿਛਲੀ ਖ਼ਬਰ ਮੱਕੀ ਦੀ ਆਮਦ ਵਧਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਅਗਲੀ ਖ਼ਬਰ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਸੰਧੂ ਦਾ ਐੱਸ. ਐੱਸ. ਪੀ ਡਾ. ਆਹਲੂਵਾਲੀਆ ਵਲੋਂ ਦੋ ਡੀ. ਜੀ. ਪੀ. ਡਿਸਕਾਂ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।