30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਡਬਲਿਊ. ਐਫ. ਆਈ. ਵਿਨੇਸ਼ ਫੋਗਾਟ ਦੇ ਜਾਰੀ ਨੋਟਿਸਾਂ ’ਤੇ 2 ਹਫ਼ਤਿਆਂ ਅੰਦਰ ਫ਼ੈਸਲਾ ਲਵੇ-ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਿਊ. ਐਫ. ਆਈ.) ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜਾਰੀ ਕੀਤੇ ‘ਕਾਰਨ ਦੱਸੋ’ ਨੋਟਿਸਾਂ ’ਤੇ 2 ਹਫ਼ਤਿਆਂ ਅੰਦਰ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਅਮਿਤ ਮਹਾਜਨ ਦੇ ਬੈਂਚ ਨੇ ਕਿਹਾ ਕਿ ਅਨੁਸ਼ਾਸਨਾਤਮਕ ਕਾਰਵਾਈ ਨੂੰ ਲੈ ਕੇ ਬਣੀ ਅਨਿਸਚਿਤਤਾ ਕਿਸੇ ਖਿਡਾਰੀ ਦੀ ਮਾਨਸਿਕ ਤਿਆਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਦਾਲਤ ਨੇ ਕਿਹਾ ਕਿ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਖਿਡਾਰੀ ਦਾ ਮਾਨਸਿਕ ਤੌਰ ’ਤੇ ਸਿਹਤਮੰਦ ...

ਅਜੀਤ ਡੈਸਕ 31-10-2026

ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਿਊ. ਐਫ. ਆਈ.) ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜਾਰੀ ਕੀਤੇ ‘ਕਾਰਨ ਦੱਸੋ’ ਨੋਟਿਸਾਂ ’ਤੇ 2 ਹਫ਼ਤਿਆਂ ਅੰਦਰ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਅਮਿਤ ਮਹਾਜਨ ਦੇ ਬੈਂਚ ਨੇ ਕਿਹਾ ਕਿ ਅਨੁਸ਼ਾਸਨਾਤਮਕ ਕਾਰਵਾਈ ਨੂੰ ਲੈ ਕੇ ਬਣੀ ਅਨਿਸਚਿਤਤਾ ਕਿਸੇ ਖਿਡਾਰੀ ਦੀ ਮਾਨਸਿਕ ਤਿਆਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਦਾਲਤ ਨੇ ਕਿਹਾ ਕਿ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਖਿਡਾਰੀ ਦਾ ਮਾਨਸਿਕ ਤੌਰ ’ਤੇ ਸਿਹਤਮੰਦ ਤੇ ਤਣਅਮੁਕਤ ਰਹਿਣਾ ਜ਼ਰੂਰੀ ਹੈ ਤਾਂ ਜੋ ਉਸ ਦੇ ਪ੍ਰਦਰਸ਼ਨ ’ਤੇ ਉਲਟਾ ਅਸਰ ਨਾ ਪਵੇ।  ਹਾਈ ਕੋਰਟ ਫੋਗਾਟ ਦੀ ਉਸ  ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਉਨ੍ਹਾਂ ਡਬਲਿਊ. ਐਫ. ਆਈ. ਵਲੋਂ 9 ਮਈ ਅਤੇ 11 ਜੂਨ ਨੂੰ ਜਾਰੀ ਕਾਰਨ ਦੱਸੋ ਨੋਟਿਸਾਂ ਨੂੰ ਚੁਣੌਤੀ ਦਿੱਤੀ ਸੀ।

ਪਿਛਲੀ ਖ਼ਬਰ ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਅਗਲੀ ਖ਼ਬਰ ਦਿੱਲੀ ਦੀ ਅਦਾਲਤ ਵਲੋਂ ਨੌਰਾ ਫਤੇਹੀ ਨੂੰ ਸੰਮਨ