30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਿੱਲੀ ਦੀ ਅਦਾਲਤ ਵਲੋਂ ਨੌਰਾ ਫਤੇਹੀ ਨੂੰ ਸੰਮਨ

ਨਵੀਂ ਦਿੱਲੀ, 30 ਅਕਤੂਬਰ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜਬਰਨ ਵਸੂਲੀ ਦੇ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਨੂੰ ਗਵਾਹ ਵਜੋਂ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। 16 ਅਕਤੂਬਰ ਨੂੰ ਜਾਰੀ ਕੀਤੇ ਹੁਕਮ ’ਚ ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਨੇ ਕਿਹਾ ਕਿ ਨੌਰਾ ਫਤੇਹੀ ਨੂੰ 2 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ...

ਅਜੀਤ ਡੈਸਕ 31-10-2026

ਨਵੀਂ ਦਿੱਲੀ, 30 ਅਕਤੂਬਰ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ  ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜਬਰਨ ਵਸੂਲੀ ਦੇ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਨੂੰ ਗਵਾਹ ਵਜੋਂ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। 16 ਅਕਤੂਬਰ ਨੂੰ ਜਾਰੀ ਕੀਤੇ ਹੁਕਮ ’ਚ ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਨੇ ਕਿਹਾ ਕਿ ਨੌਰਾ ਫਤੇਹੀ ਨੂੰ 2 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਜਾਵੇ। ਉਨ੍ਹਾਂ ਦਾ ਨਾਂਅ ਤੀਜੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਗਵਾਹ ਨੰਬਰ 3 ਵਜੋਂ ਦਰਜ ਹੈ। ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਡਬਲਿਊ. ਐਫ. ਆਈ. ਵਿਨੇਸ਼ ਫੋਗਾਟ ਦੇ ਜਾਰੀ ਨੋਟਿਸਾਂ ’ਤੇ 2 ਹਫ਼ਤਿਆਂ ਅੰਦਰ ਫ਼ੈਸਲਾ ਲਵੇ-ਦਿੱਲੀ ਹਾਈ ਕੋਰਟ ਅਗਲੀ ਖ਼ਬਰ ਨਿਤਿਨ ਨਬੀਨ ਵਲੋਂ 50 ਦੇਸ਼ਾਂ ਦੇ ਕੂਟਨੀਤਕਾਂ ਲਈ ਦੀਵਾਲੀ ਮਿਲਣ ਸਮਾਗਮ