10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਲਈ ਘਾਤਕ ਸਾਬਤ ਹੋਵੇਗਾ-ਸੁਲੱਖਣ ਸਿੰਘ ਮੰਡ

ਅਜੀਤ ਡੈਸਕ 25-07-2026
ਸਾਹਨੇਵਾਲ, 24 ਜੁਲਾਈ (ਹਨੀ ਚਾਠਲੀ)-ਅੱਜ ਨਵੀਂ ਅਨਾਜ ਮੰਡੀ ਸਾਹਨੇਵਾਲ ਵਿਖੇ ਆੜ੍ਹਤੀਆ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਦਵਿੰਦਰ ਸਿੰਘ ਝੱਜ ਦੀ ਆੜ੍ਹਤ ਦੀ ਦੁਕਾਨ ’ਤੇ ਇਕ ਮੀਟਿੰਗ ਹੋਈ ਜਿਸ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਲੱਖਣ ਸਿੰਘ ਮੰਡ ਨੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਐੱਫ. ਟੀ. ਏ. ਕਰਨ ਦਾ ਜੋ ਮਨ ਬਣਾ ਰਹੀ ਹੈ, ਜਿਸ ਨਾਲ ਦੇਸ਼ ਦੀ ਖੇਤੀ ਬਰਬਾਦ ਹੋ ਜਾਵੇਗੀ। ਇਹ ਸਮਝੌਤਾ ਦੇਸ਼ ਦੀ ਕਿਸਾਨੀ ਲਈ ਘਾਤਕ ਸਾਬਤ ਹੋਵੇਗਾ, ਜਿਸ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਪੂਰੀ ਤਰਾਂ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਵੱਡੇ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਸਮਝੌਤੇ ਕਰਨ ਲਈ ਤਿਆਰ ਬੈਠੀ ਹੈ, ਜਿਸ ਨੂੰ ਪੂਰੇ ਦੇਸ਼ ਦਾ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਮੰਡ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੰਦਰ ਨਵੇਂ ਮੈਂਬਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਿਸ ਵਿਚ ਦਵਿੰਦਰ ਸਿੰਘ ਝੱਜ ਨੂੰ ਹਲਕਾ ਪਾਇਲ, ਦੀਪੀ ਸੰਧੂ ਨੂੰ ਹਲਕਾ ਸਾਹਨੇਵਾਲ, ਸਰਬਜੀਤ ਸਿੰਘ ਝੱਜ ਨੂੰ ਹਲਕਾ ਗਿੱਲ ਅਤੇ ਗੁਰਦੀਪ ਸਿੰਘ ਢੀਂਡਸਾ ਨੂੰ ਹਲਕਾ ਸਮਰਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ‘ਚ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਭਵਨਪ੍ਰੀਤ ਸਿੰਘ ਝੱਜ ਨੂੰ ਹਲਕਾ ਪਾਇਲ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਦੀਪੀ ਸੰਧੂ, ਦਵਿੰਦਰ ਸਿੰਘ ਝੱਜ, ਸਰਬਜੀਤ ਸਿੰਘ ਝੱਜ ਅਤੇ ਗੁਰਦੀਪ ਸਿੰਘ ਢੀਂਡਸਾ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ ਹੈਪੀ ਤੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਮੰਡ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਅਸੀਂ ਧੰਨਵਾਦੀ ਹਾਂ, ਇਨ੍ਹਾਂ ਦੇ ਜਿਨ੍ਹਾਂ ਨੇ ਸਾਨੂੰ ਏਨਾ ਵੱਡਾ ਮਾਣ ਬਖ਼ਸ਼ਿਆ ਹੈ। ਇਸ ਮੌਕੇ ਹਰਦੀਪ ਸਿੰਘ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਪ੍ਰਲਾਦ ਸਿੰਘ ਚੇਅਰਮੈਨ ਪੰਜਾਬ, ਗੁਰਮੇਜ ਸਿੰਘ ਅਨੁਸ਼ਾਸਨ ਕਮੇਟੀ ਪੰਜਾਬ, ਸੁਖਦੇਵ ਸਿੰਘ ਸਕੱਤਰ ਪੰਜਾਬ, ਦਵਿੰਦਰ ਰਾਜਪੂਤ ਮੀਡੀਆ ਇੰਚਾਰਜ ਪੰਜਾਬ, ਕਾਵਲ ਸਿੰਘ ਬਲਾਕ ਪ੍ਰਧਾਨ, ਜਸਵੀਰ ਸਿੰਘ ਯੂਥ ਪ੍ਰਧਾਨ, ਰਣਵੀਰ ਸਿੰਘ ਰਾਣਾ, ਜੱਸੀ, ਪਰਮਵੀਰ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ, ਸਤਨਾਮ ਸਿੰਘ ਸ਼ਹਿਰੀ ਪ੍ਰਧਾਨ, ਸੁਖਦੇਵ ਸਿੰਘ ਜ਼ਿਲ੍ਹਾ ਜੁਆਇੰਟ ਸੈਕਟਰੀ, ਕਰਮਜੀਤ ਸਿੰਘ, ਜਰਨੈਲ ਸਿੰਘ ਬਲਾਕ ਪ੍ਰਧਾਨ ਮਾਛੀਵਾੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਸੰਧੂ ਦਾ ਐੱਸ. ਐੱਸ. ਪੀ ਡਾ. ਆਹਲੂਵਾਲੀਆ ਵਲੋਂ ਦੋ ਡੀ. ਜੀ. ਪੀ. ਡਿਸਕਾਂ ਨਾਲ ਸਨਮਾਨ ਅਗਲੀ ਖ਼ਬਰ ਸ਼ਤਰੰਜ ਮੁਕਾਬਲਿਆਂ ’ਚ ‘ਦ ਸੰਸਕਾਰ ਸਕੂਲ’ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।