20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਿੰਡ ਬੱਸੀਆਂ ਵਿਖੇ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਦੀ ਬਰਸੀ ’ਤੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 26-06-2026
ਰਾਏਕੋਟ, 25 ਜੂਨ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਬੱਸੀਆਂ ਵਿਖੇ ਨਿਰਮਲ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਦੀ ਬਰਸੀ ’ਤੇ ਧਾਰਮਿਕ ਸਮਾਗਮ ਡੇਰੇ ਦੇ ਗੱਦੀਨਸ਼ੀਨ ਮਹਾਂਪੁਰਸ਼ ਸੰਤ ਬਾਬਾ ਤਰਲੋਚਨ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਢਾਡੀ ਭਾਈ ਗੁਲਜ਼ਾਰ ਸਿੰਘ ਗੁਲਸ਼ਨ ਦੇ ਜਥੇ ਵੱਲੋਂ ਢਾਡੀ ਦਰਬਾਰ ਸਜਾਇਆ ਗਿਆ। ਜਿਨ੍ਹਾਂ ਨੇ ਨਿਰਮਲੇ ਭੇਖ ਦੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਬਰਸੀ ਸਮਾਗਮ ਦੌਰਾਨ ਪੁੱਜੇ ਨਿਰਮਲ ਭੇਖ ਦੇ ਸਾਧੂ-ਮਹਾਂਪੁਰਸ਼ਾਂ ਨੂੰ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵੱਲੋਂ ਹਾਜ਼ਰੀ ਲਗਵਾਈ ਗਈ, ਜਿੰਨ੍ਹਾਂ ਨੂੰ ਵਿਸ਼ੇਸ਼ ਸਨਾਮਨਿਤ ਕੀਤਾ।ਇਸ ਮੌਕੇ ਸੰਤ ਬਾਬਾ ਤਰਲੋਚਨ ਸਿੰਘ ਨੇ ਸਮਾਗਮ ’ਚ ਪੁੱਜੇ ਮਹਾਂਪੁਰਸ਼ਾਂ ਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਇਸ ਸਮੇਂ ਰਵਿੰਦਰ ਸਿੰਘ ਦੱਧਾਹੂਰ ਵੱਲੋਂ ਸਟੇਜ਼ ਸਕੱਤਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸੁਖਜੀਤ ਸਿੰਘ ਮੰਡੇਰ, ਜਸਵੰਤ ਸਿੰਘ ਬਿੱਲੂ, ਪ੍ਰਭਦੀਪ ਸਿੰਘ ਨਾਰੰਗਵਾਲ, ਦਰਸ਼ੀ ਸਿੰਘ ਢੇਸੀ, ਗੁਰਦਰਸਨ ਸਿੰਘ, ਰਣਧੀਰ ਸਿੰਘ ਉੱਪਲ, ਬਲਜਿੰਦਰ ਸਿੰਘ, ਹਰਬੰਸ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ, ਬਹਾਦਰ ਸਿੰਘ, ਰਣਧੀਰ ਸਿੰਘ ਧੀਰਾ, ਬਲਵਿੰਦਰ ਸਿੰਘ ਰਾਜਾ, ਜਸਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਰਾਜਾ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਬੋਰਡ ਭੰਗ ਕਰਨਾ ਸਿੱਖਾਂ ਨਾਲ ਧ੍ਰੋਹ-ਦੀਦਾਰ ਸਿੰਘ ਮਲਕ ਅਗਲੀ ਖ਼ਬਰ ਉੱਪ ਮੰਡਲ ਸੁਧਾਰ ਵਿਖੇ ਐੱਸ.ਡੀ.ਓ. ਅਸ਼ੋਕ ਕੁਮਾਰ ਨੇ ਅਹੁਦਾ ਸੰਭਾਲਿਆ * ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਵਾਗਤ ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।